ETV Bharat / entertainment

ਫਿਲਮਫੇਅਰ ਐਵਾਰਡ ਸਟੇਜ 'ਤੇ ਰਣਬੀਰ ਨੇ ਚਲਾਈ 500 ਕਿਲੋ ਦੀ 'ਐਨੀਮਲ' ਗਨ, ਪਤਨੀ ਆਲੀਆ ਨਾਲ ਕੀਤਾ 'ਜਮਾਲ' ਕੁਡੂ 'ਤੇ ਡਾਂਸ

author img

By ETV Bharat Entertainment Team

Published : Jan 29, 2024, 10:53 AM IST

Ranbir Kapoor And Alia Bhatt: 69ਵੇਂ ਫਿਲਮਫੇਅਰ ਐਵਾਰਡਜ਼ 2024 ਦੇ ਮੰਚ 'ਤੇ ਰਣਬੀਰ ਕਪੂਰ ਨੇ ਫਿਲਮ ਐਨੀਮਲ ਦੀ 500 ਕਿਲੋ ਦੀ ਗਨ ਚਲਾਈ ਅਤੇ ਫਿਰ ਆਪਣੀ ਪਤਨੀ ਆਲੀਆ ਭੱਟ ਨਾਲ ਫਿਲਮ ਦੇ ਗੀਤ ਜਮਾਲ ਕੁਡੂ 'ਤੇ ਡਾਂਸ ਕੀਤਾ।

Filmfare Awards
Filmfare Awards

ਮੁੰਬਈ: ਰਣਬੀਰ ਕਪੂਰ ਨੇ ਛੇਵੀਂ ਵਾਰ ਫਿਲਮਫੇਅਰ ਐਵਾਰਡ ਜਿੱਤਿਆ ਹੈ। ਇਸ ਦੇ ਨਾਲ ਹੀ ਰਣਬੀਰ ਕਪੂਰ ਨੇ 28 ਜਨਵਰੀ ਨੂੰ ਆਯੋਜਿਤ 69ਵੇਂ ਫਿਲਮਫੇਅਰ ਐਵਾਰਡਸ 'ਚ ਧਮਾਲ ਮਚਾ ਦਿੱਤੀ। ਇਸ ਐਵਾਰਡ ਸ਼ੋਅ 'ਚ ਰਣਬੀਰ ਕਪੂਰ ਪੂਰੇ ਫਾਰਮ ਅਤੇ ਆਤਮਵਿਸ਼ਵਾਸ 'ਚ ਨਜ਼ਰ ਆਏ।

ਰਣਬੀਰ ਕਪੂਰ ਨੇ 69ਵੇਂ ਫਿਲਮਫੇਅਰ ਐਵਾਰਡਸ 2024 ਦੇ ਮੰਚ 'ਤੇ ਡਾਂਸ ਪੇਸ਼ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਰਣਬੀਰ ਕਪੂਰ ਨੂੰ ਸਾਲ 2023 ਦੀ ਮੈਗਾਬਲਾਕਬਸਟਰ ਫਿਲਮ ਐਨੀਮਲ ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਅਵਾਰਡ ਮਿਲਿਆ ਹੈ।

ਰਣਬੀਰ ਕਪੂਰ ਦੀ ਜਿੱਤ ਕਾਰਨ ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਦੇ ਨਾਲ ਹੀ ਰਣਬੀਰ ਕਪੂਰ ਫਿਲਮ ਐਨੀਮਲ ਦੀ 500 ਕਿਲੋ ਦੀ ਬੰਦੂਕ ਲੈ ਕੇ ਇਸ ਸ਼ੋਅ 'ਚ ਸਟੇਜ 'ਤੇ ਪਹੁੰਚੇ। ਹੋਰ ਤਾਂ ਹੋਰ, ਰਣਬੀਰ ਕਪੂਰ ਆਪਣੀ ਫਿਲਮ ਦੇ ਵਿਸ਼ਵ ਪ੍ਰਸਿੱਧ ਗੀਤ ਜਮਾਲ ਕੁਡੂ 'ਤੇ ਡਾਂਸ ਕਰਦੇ ਵੀ ਨਜ਼ਰੀ ਪਏ।

ਸਟੇਜ 'ਤੇ ਚਲਾਈ 500 ਕਿਲੋ ਦੀ ਗਨ: 69ਵੇਂ ਫਿਲਮਫੇਅਰ ਐਵਾਰਡਸ ਦੀ ਕਲਿੱਪ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਣਬੀਰ ਕਪੂਰ ਦੀਆਂ ਦੋ ਸਭ ਤੋਂ ਸ਼ਾਨਦਾਰ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ 'ਚ ਰਣਬੀਰ ਕਪੂਰ ਫਿਲਮ 'ਐਨੀਮਲ' 'ਚ ਵਰਤੀ ਗਈ 500 ਕਿਲੋ ਦੀ ਗਨ ਨਾਲ ਸਟੇਜ 'ਤੇ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਨੇ ਇਸ ਬੰਦੂਕ ਨੂੰ ਚਲਾਇਆ ਅਤੇ ਇਸ ਦਾ ਖੂਬ ਆਨੰਦ ਲਿਆ।

ਪਤਨੀ ਆਲੀਆ ਭੱਟ ਨਾਲ ਜਮਾਲ ਕੁਡੂ 'ਤੇ ਕੀਤਾ ਡਾਂਸ: ਤੁਹਾਨੂੰ ਦੱਸ ਦੇਈਏ ਕਿ 69ਵੇਂ ਫਿਲਮਫੇਅਰ ਐਵਾਰਡਜ਼ ਦੇ ਮੰਚ ਤੋਂ ਇੱਕ ਹੋਰ ਸ਼ਾਨਦਾਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਬੌਬੀ ਦਿਓਲ ਦੀ ਫਿਲਮ 'ਐਨੀਮਲ' ਦੇ ਐਂਟਰੀ ਗੀਤ ਜਮਾਲ ਕੁਡੂ 'ਤੇ ਆਪਣੀ ਪਤਨੀ ਆਲੀਆ ਭੱਟ ਨਾਲ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਰਣਬੀਰ ਨੇ ਵੀ ਬੌਬੀ ਵਾਂਗ ਆਪਣੇ ਸਿਰ 'ਤੇ ਗਲਾਸ ਰੱਖਿਆ ਹੈ। 69ਵੇਂ ਫਿਲਮਫੇਅਰ ਐਵਾਰਡਜ਼ ਦੇ ਮੰਚ ਤੋਂ ਇਨ੍ਹਾਂ ਦੋ ਵੀਡੀਓਜ਼ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਨੂੰ ਫਿਲਮ ਐਨੀਮਲ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ ਅਤੇ ਆਲੀਆ ਭੱਟ ਨੂੰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਲਈ ਬੈਸਟ ਅਦਾਕਾਰਾ ਦਾ ਫਿਲਮਫੇਅਰ ਐਵਾਰਡ ਮਿਲਿਆ ਹੈ। ਇਸ ਦੇ ਨਾਲ ਹੀ ਨੀਤੂ ਕਪੂਰ ਨੇ ਵੀ ਆਪਣੀ ਨੂੰਹ ਅਤੇ ਬੇਟੇ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.