ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਪੰਜਾਬੀ ਫਿਲਮ 'ਬਲੈਕੀਆ 2', ਰਿਲੀਜ਼ ਹੋਇਆ ਟ੍ਰੇਲਰ

author img

By ETV Bharat Entertainment Team

Published : Feb 24, 2024, 1:26 PM IST

Punjabi film Blackia 2

Blackia 2 Trailer Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਦੇਵ ਖਰੌੜ ਦੀ ਫਿਲਮ ਬਲੈਕੀਆ 2 ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ, ਲੋਕਾਂ ਨੂੰ ਟ੍ਰੇਲਰ ਕਾਫੀ ਪਸੰਦ ਆ ਰਿਹਾ ਹੈ।

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਇਸ ਵਰ੍ਹੇ ਦੌਰਾਨ ਸਾਹਮਣੇ ਆਉਣ ਵਾਲੀਆਂ ਬਿੱਗ ਸੈਟਅੱਪ ਅਤੇ ਬਹੁ-ਚਰਚਿਤ ਅਤੇ ਬੇਸਬਰੀ ਨਾਲ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਬਲੈਕੀਆ 2' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟ੍ਰੇਲਰ ਅੱਜ ਵੱਡੇ ਪੱਧਰ ਉੱਪਰ ਰਿਲੀਜ਼ ਕਰ ਦਿੱਤਾ ਗਿਆ ਹੈ।

'ਔਹਰੀ ਪ੍ਰੋਡੋਕਸ਼ਨ ਹਾਊਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਮੋਨਾ ਔਹਰੀ, ਵਿਵੇਕ ਔਹਰੀ, ਸੰਦੀਪ ਬਾਂਸਲ ਅਤੇ ਸਹਿ ਨਿਰਮਾਤਾ ਪ੍ਰਣਵ ਕਪੂਰ, ਸਚਿਤ ਔਹਰੀ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਨੂੰ ਨਿਰਦੇਸ਼ਕ ਹਨ ਨਵਨੀਅਤ ਸਿੰਘ, ਜੋ ਇਸ ਤੋਂ ਪਹਿਲਾਂ 'ਤੇਰਾ ਮੇਰਾ ਕੀ ਰਿਸ਼ਤਾ', 'ਧਰਤੀ', 'ਮੇਲ ਕਰਾਂਦੇ ਰੱਬਾ', 'ਸਿੰਘਮ', 'ਸ਼ਰੀਕ' ਅਤੇ 'ਸ਼ਰੀਕ 2' ਆਦਿ ਜਿਹੀਆਂ ਕਈ ਚਰਚਿਤ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਨਿਰਦੇਸ਼ਤ ਕਰ ਚੁੱਕੇ ਹਨ।

  • " class="align-text-top noRightClick twitterSection" data="">

ਸਾਲ 2019 ਵਿੱਚ ਆਈ ਅਤੇ ਅਪਾਰ ਕਾਮਯਾਬ ਰਹੀ 'ਬਲੈਕੀਆ' ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਇਸ ਐਕਸ਼ਨ-ਡਰਾਮਾ ਫਿਲਮ ਵਿੱਚ ਦੇਵ ਖਰੌੜ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜਪੁਜੀ ਖਹਿਰਾ, ਅਰੁਸ਼ੀ ਸ਼ਰਮਾ, ਰਾਜ ਸਿੰਘ ਝਿੰਜਰ, ਸੁੱਖੀ ਚਾਹਲ, ਸੈਮੁਅਲ ਜੌਹਨ, ਯਾਦ ਗਰੇਵਾਲ, ਲੱਕੀ ਧਾਲੀਵਾਲ, ਪਰਮਵੀਰ ਸਿੰਘ, ਜੱਗੀ ਧੂਰੀ, ਦਕਸ਼ਅਜੀਤ ਸਿੰਘ, ਸ਼ਵਿੰਦਰ ਮਾਹਲ, ਕੁਮਾਰ ਅਜੇ, ਪੂਨਮ ਸੂਦ, ਜਗਤਾਰ ਸਿੰਘ ਬੈਨੀਪਾਲ ਆਦਿ ਸ਼ੁਮਾਰ ਹਨ।

ਰਾਜਸਥਾਨ ਦੇ ਸ੍ਰੀ ਹਨੂੰਮਾਨਗੜ੍ਹ ਅਤੇ ਸੂਰਤਗੜ੍ਹ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਹੋਰਨਾਂ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਮਲਟੀ-ਸਟਾਰਰ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਹਰਮੀਤ ਸਿੰਘ, ਸਕਰੀਨ-ਪਲੇਅ, ਡਾਇਲਾਗ ਲੇਖਕ ਇੰਦਰਪਾਲ ਸਿੰਘ, ਸੰਗੀਤਕਾਰ ਦੇਸੀ ਕਰਿਊ, ਗੀਤਕਾਰ ਗਿੱਲ ਰੌਂਤਾ, ਸੰਪਾਦਕ ਰੋਹਿਤ ਧੀਮਾਨ, ਬੈਕਗਰਾਊਂਡ ਸਕੋਰਰ ਕਵਿਨ ਰਾਏ, ਲਾਈਨ ਨਿਰਮਾਤਾ ਥਿੰਕ ਫੋਰ ਸਟੂਡਿਓ, ਪ੍ਰੋਡੋਕਸ਼ਨ ਹੈਡ ਰਜਿੰਦਰ ਰਾਜਾ, ਪ੍ਰਮੋਸ਼ਨਲ ਹੈਡ ਸ਼ੁਭਮ ਚੰਦਰਚੂੜ, ਪ੍ਰੋਡੋਕਸ਼ਨ ਮੈਨੇਜਰ ਜੋਲੀ ਦਾਦੀਵਾਲ, ਕਾਸਟਿਊਮ ਡਿਜ਼ਾਈਨਰ ਗੀਤ ਸਿੰਘ, ਕੋਰਿਓਗ੍ਰਾਫ਼ਰ ਮੇਹੁਲ ਗਾਂਧੀ ਅਤੇ ਕਲਾ ਨਿਰਦੇਸ਼ਕ ਸ਼੍ਰੀ ਹਨ।

'ਔਹਰੀ ਡਿਸਟੀਬਿਊਸ਼ਨ' ਵੱਲੋਂ ਆਗਾਮੀ 8 ਮਾਰਚ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਦੇਵ ਖਰੌੜ, ਜੋ ਇੱਕ ਵਾਰ ਮੁੜ ਇਸ ਫਿਲਮ ਵਿੱਚ ਨਿਵੇਕਲੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿੰਨਾਂ ਵੱਲੋਂ ਇਸੇ ਫਿਲਮ ਦੇ ਪਹਿਲੇ ਭਾਗ ਵਿੱਚ ਨਿਭਾਏ ਪ੍ਰਭਾਵੀ ਰੋਲ ਨੂੰ ਵੀ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.