ETV Bharat / entertainment

ਰੌਸ਼ਨੀ ਨਾਲ ਜਗਮਗਾਇਆ ਪੁਲਕਿਤ ਸਮਰਾਟ ਦਾ ਘਰ, ਮੁੰਬਈ ਤੋਂ ਬਾਅਦ ਦੇਖੋ ਅਦਾਕਾਰ ਦੇ ਦਿੱਲੀ ਸਥਿਤ ਘਰ ਦੀ ਝਲਕ

author img

By ETV Bharat Entertainment Team

Published : Mar 13, 2024, 10:16 AM IST

Pulkit Samrat-Kriti Kharbanda Wedding: ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਵਿਆਹ ਦੀਆਂ ਤਿਆਰੀਆਂ ਉਨ੍ਹਾਂ ਦੇ ਘਰ ਜ਼ੋਰਾਂ ਨਾਲ ਚੱਲ ਰਹੀਆਂ ਹਨ। ਮੁੰਬਈ ਤੋਂ ਬਾਅਦ ਪੁਲਕਿਤ ਸਮਰਾਟ ਦੇ ਦਿੱਲੀ ਵਾਲੇ ਘਰ ਦੀ ਝਲਕ ਸਾਹਮਣੇ ਆਈ ਹੈ। ਵੀਡੀਓ ਦੇਖੋ...।

Pulkit Samrat
Pulkit Samrat

ਮੁੰਬਈ (ਬਿਊਰੋ): ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਵਿਆਹ 'ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਦੋਹਾਂ ਦੇ ਘਰਾਂ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਲਾੜੇ ਦੇ ਘਰ ਦੀ ਇੱਕ ਖਾਸ ਝਲਕ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਅਦਾਕਾਰ ਦੇ ਮੁੰਬਈ ਵਾਲੇ ਘਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

ਇੱਕ ਪਾਪਰਾਜ਼ੀ ਨੇ ਪੁਲਕਿਤ ਦੇ ਦਿੱਲੀ ਵਾਲੇ ਘਰ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਲਾੜੇ ਦੇ ਘਰ ਨੂੰ ਪੀਲੀਆਂ ਬੱਤੀਆਂ ਨਾਲ ਸਜਾਇਆ ਗਿਆ ਹੈ। ਸੂਰਜ ਡੁੱਬਦੇ ਹੀ ਪੁਲਕਿਤ ਸਮਰਾਟ ਦਾ ਘਰ ਰੌਸ਼ਨੀ ਨਾਲ ਚਮਕ ਉੱਠਦਾ ਹੈ। ਵੀਡੀਓ 'ਚ ਕਈ ਵਾਹਨ ਘਰ ਦੇ ਬਾਹਰ ਦੇਖੇ ਜਾ ਸਕਦੇ ਹਨ।

ਇਸ ਤੋਂ ਪਹਿਲਾਂ ਅਦਾਕਾਰ ਦੇ ਮੁੰਬਈ ਵਾਲੇ ਘਰ ਦੀ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਲਾਈਟਾਂ ਨਾਲ ਸਜਿਆ ਵਿਆਹ ਵਾਲਾ ਘਰ ਬਹੁਤ ਖੂਬਸੂਰਤ ਲੱਗ ਰਿਹਾ ਸੀ। ਹੁਣ ਇਸ ਲਿਸਟ 'ਚ ਪੁਲਕਿਤ ਦਾ ਦਿੱਲੀ ਵਾਲਾ ਘਰ ਵੀ ਜੁੜ ਗਿਆ ਹੈ। ਵੀਡੀਓ ਤੋਂ ਅੰਦਾਜ਼ਾਂ ਲਗਾਇਆ ਜਾ ਸਕਦਾ ਹੈ ਕਿ ਉਹ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹੈ।

ਪਿਛਲੇ ਸੋਮਵਾਰ ਪੁਲਕਿਤ ਸਮਰਾਟ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਏ ਸਨ। ਅਦਾਕਾਰ ਦਿੱਲੀ ਏਅਰਪੋਰਟ 'ਤੇ ਕੈਮਰੇ 'ਚ ਕੈਦ ਹੋ ਗਿਆ। ਚਿੱਟੀ ਕਮੀਜ਼ ਅਤੇ ਭੂਰੇ ਰੰਗ ਦੀ ਪੈਂਟ 'ਚ ਲਾੜਾ ਕਾਫੀ ਖੂਬਸੂਰਤ ਲੱਗ ਰਿਹਾ ਸੀ। ਇਸ ਦੌਰਾਨ 12 ਮਾਰਚ ਨੂੰ ਉਨ੍ਹਾਂ ਦੀ ਦੁਲਹਨ-ਅਦਾਕਾਰਾ ਕ੍ਰਿਤੀ ਖਰਬੰਦਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਉਹ ਦਿੱਲੀ ਲਈ ਰਵਾਨਾ ਹੋਣ ਲਈ ਏਅਰਪੋਰਟ ਪਹੁੰਚੀ ਸੀ। ਨੀਲੇ ਰੰਗ ਦੇ ਸਟ੍ਰੈਪੀ ਪਹਿਰਾਵੇ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦਾ ਵਿਆਹ 15 ਮਾਰਚ ਨੂੰ ਦਿੱਲੀ ਐਨਸੀਆਰ ਦੇ ਆਈਟੀਸੀ ਗ੍ਰੈਂਡ ਭਾਰਤ ਹੋਟਲ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਜੋੜੇ ਦੇ ਵਿਆਹ ਦੇ ਜਸ਼ਨ ਵੀ ਅੱਜ 13 ਮਾਰਚ ਤੋਂ ਸ਼ੁਰੂ ਹੋ ਜਾਣਗੇ। ਜੋੜੇ ਦੀ ਮਹਿੰਦੀ ਦੀ ਰਸਮ 13 ਮਾਰਚ ਨੂੰ ਹੋਵੇਗੀ ਅਤੇ 14 ਮਾਰਚ ਨੂੰ ਹਲਦੀ ਅਤੇ ਕਾਕਟੇਲ ਪਾਰਟੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.