ਗਣਤੰਤਰ ਦਿਵਸ 'ਤੇ ਇਸ OTT ਪਲੇਟਫਾਰਮ ਉਤੇ ਰਿਲੀਜ਼ ਹੋਵੇਗੀ ਗੁਰਨਾਮ ਭੁੱਲਰ ਦੀ 'ਪਰਿੰਦਾ ਪਾਰ ਗਿਆ', ਡੇਟ ਕਰੋ ਨੋਟ

author img

By ETV Bharat Punjabi Desk

Published : Jan 19, 2024, 11:07 PM IST

Parinda Paar Gaya

Parinda Paar Gaya: ਪਿਛਲੇ ਸਾਲ ਨਵੰਬਰ ਵਿੱਚ ਰਿਲੀਜ਼ ਹੋਈ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਪਰਿੰਦਾ ਪਾਰ ਗਿਆ' ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਲਈ ਤਿਆਰ ਹੈ, ਇਹ ਫਿਲਮ ਗਣਤੰਤਰ ਦਿਵਸ ਉਤੇ ਰਿਲੀਜ਼ ਹੋ ਜਾਵੇਗੀ।

ਚੰਡੀਗੜ੍ਹ: ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਿਤ ਪਿਛਲੇ ਸਾਲ ਨਵੰਬਰ ਵਿੱਚ ਰਿਲੀਜ਼ ਹੋਈ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਪਰਿੰਦਾ ਪਾਰ ਗਿਆ' ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ, ਕਿਉਂਕਿ ਇਹ ਫਿਲਮ ਜਲਦ ਹੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਜਾ ਰਹੀ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਓਟੀਟੀ ਪਲੇਟਫਾਰਮ ਚੌਪਾਲ ਨੇ 'ਪਰਿੰਦਾ ਪਾਰ ਗਿਆ' ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਅਤੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਆਉਣ ਵਾਲੀ 25 ਜਨਵਰੀ ਨੂੰ ਇਹ ਫਿਲਮ ਚੌਪਾਲ ਉਤੇ ਸਟ੍ਰੀਮ ਹੋ ਜਾਵੇਗੀ, ਜਿਸ ਤੋਂ ਬਾਅਦ ਦਰਸ਼ਕ ਫਿਲਮ ਨੂੰ ਇਸ ਉਤੇ ਕਦੇ ਵੀ ਦੇਖ ਸਕਦੇ ਹਨ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਓਟੀਟੀ ਪੰਜਾਬੀ ਪਲੇਟਫਾਰਮ ਚੌਪਾਲ ਨੇ ਲਿਖਿਆ, 'ਪਰਿੰਦਾ ਪਾਰ ਗਿਆ' 25 ਜਨਵਰੀ ਨੂੰ ਸਿਰਫ਼ ਚੌਪਾਲ 'ਤੇ।'

ਇਸ ਦੌਰਾਨ ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਗੁਜ਼ਰੇ ਸਾਲ ਯਾਨੀ ਕਿ 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਤੋਂ ਇਲਾਵਾ ਇਸ ਫਿਲਮ ਵਿੱਚ ਗਾਇਕ ਗੁਰਨਾਜ਼ਰ ਚੱਠਾ ਅਤੇ ਈਸ਼ਾ ਸ਼ਰਮਾ ਵੀ ਵਿਸ਼ੇਸ਼ ਭੂਮਿਕਾਵਾਂ ਵਿੱਚ ਹਨ।

ਫਿਲਮ 'ਪਰਿੰਦਾ ਪਾਰ ਗਿਆ' ਨੂੰ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਆਰਆਰਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਜੀਐਸ ਗੋਗਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਪੇਸ਼ ਕੀਤਾ ਗਿਆ ਹੈ, ਇਸ ਫਿਲਮ ਨੂੰ ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੀਹਲ ਅਤੇ ਜਸਵਿੰਦਰ ਤੂਰ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ।

ਫਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਵਾਲੇ ਇੱਕ ਨੌਜਵਾਨ ਕਲਾਕਾਰ ਦੇ ਸਫ਼ਰ ਦੀ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ। ਫਿਲਮ ਦਾ ਮੁੱਖ ਕਿਰਦਾਰ ਯਾਨੀ ਕਿ ਗੁਰਨਾਮ ਭੁੱਲਰ (ਜੱਸੀ) ਇੱਕ ਪਿੰਡ ਦਾ ਮੁੰਡਾ ਹੈ, ਜੋ ਆਪਣੇ ਸੰਗੀਤਕ ਸੁਪਨਿਆਂ ਦਾ ਪਿੱਛਾ ਕਰਨ ਵਿੱਚ ਉਲਝਿਆ ਹੋਇਆ ਹੈ, ਫਿਰ ਉਸ ਦਾ ਦਿਲ ਟੁੱਟ ਜਾਂਦਾ ਹੈ, ਜੋ ਕਿ ਬਾਅਦ ਵਿੱਚ ਉਸ ਨੂੰ ਇੱਕ ਸੁਪਰਸਟਾਰ ਬਣਾਉਣ ਵਿੱਚ ਸਹਾਈ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.