ETV Bharat / entertainment

ਇਸ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਹੋਈ ਸ਼ੁਰੂ, ਲੀਡ ਰੋਲ 'ਚ ਨਜ਼ਰ ਆਉਣਗੇ ਦੋ ਨਵੇਂ ਚਿਹਰੇ - Upcoming Punjabi Film

author img

By ETV Bharat Entertainment Team

Published : Apr 4, 2024, 9:58 AM IST

Upcoming Punjabi Film: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਹੁਣ ਸ਼ੁਰੂ ਹੋ ਗਈ ਹੈ, ਜਿਸ ਵਿੱਚ ਦੋ ਨਵੇਂ ਚਿਹਰੇ ਮੁੱਖ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

Upcoming Punjabi Film
Upcoming Punjabi Film

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕੰਟੈਂਟ ਅਤੇ ਮੁਹਾਂਦਰੇ ਅਧੀਨ ਬਣਾਈਆਂ ਜਾ ਰਹੀਆਂ ਖੂਬਸੂਰਤ ਪੰਜਾਬੀ ਫਿਲਮਾਂ ਦੀ ਲੜੀ ਵਿੱਚ ਹੀ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ 'ਕੁਰਬਾਨ ਹੂਆ', ਜੋ ਮਾਲਵਾ ਦੇ ਅਬੋਹਰ ਇਲਾਕੇ ਵਿੱਚ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ, ਜਿਸ ਦੁਆਰਾ ਦੋ ਨਵੇਂ ਅਤੇ ਪ੍ਰਤਿਭਾਵਾਨ ਚਿਹਰੇ ਚਿਰਾਗ ਨਾਗਪਾਲ ਅਤੇ ਪ੍ਰਿਯਾ ਠਾਕੁਰ ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੇ ਹਨ।

'ਦਿ ਦੇਸੀ ਮੀਡੀਆ' ਦੇ ਬੈਨਰ ਅਤੇ 'ਐਮਾਜਨ ਪ੍ਰਾਈਮ ਵੀਡੀਓ' ਅਤੇ ਸਾਹਿਲ ਮਿੱਤਲ ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਰੁਮਾਂਟਿਕ-ਡਰਾਮਾ ਅਤੇ ਸੰਗੀਤਮਈ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਗੌਰਵ ਟੰਡਨ ਕਰ ਰਹੇ ਹਨ, ਜੋ ਬਾਲੀਵੁੱਡ ਦੇ ਕਈ ਨਾਮਵਰ ਅਤੇ ਸਫਲ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਵਜੋਂ ਫਿਲਮਾਂ ਕਰਨ ਦਾ ਤਜ਼ਰਬਾ ਅਤੇ ਮਾਣ ਹਾਸਿਲ ਕਰ ਚੁੱਕੇ ਹਨ।

ਸਰਹੱਦੀ ਇਲਾਕਿਆਂ ਤੋਂ ਇਲਾਵਾ ਪਠਾਨਕੋਟ ਦੇ ਪਹਾੜੀ ਖੇਤਰਾਂ ਵਿੱਚ ਵੀ ਅਗਲੇ ਦਿਨੀਂ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਕੈਮਰਾਮੈਨ ਗੌਰਵ ਅਤੇ ਸਾਹਿਲ ਕੇ, ਸੰਗੀਤਕਾਰ ਮਾਣਿਕ ਅਤੇ ਸੁੱਖ, ਅਸਿਸਟੈਂਟ ਨਿਰਦੇਸ਼ਕ ਇਸ਼ੂ ਸੇਠੀ, ਖੁਸ਼ਮਨ, ਅਰਮਾਨ, ਲਾਈਨ ਨਿਰਮਾਤਾ ਜਸ਼ਨਦੀਪ ਜਿੰਮੀ ਹਨ।

ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਵਿਸ਼ਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣ ਚੁੱਕੀ ਇਸ ਫਿਲਮ ਨੂੰ ਇੱਕ ਨਵੀਂ ਸਿਨੇਮਾ ਸ਼ੁਰੂਆਤ ਵੱਲ ਵੱਧ ਰਹੇ ਹਨ ਨਿਰਮਾਤਾ ਸਾਹਿਲ ਮਿੱਤਲ ਅਤੇ ਅਵਨੀਸ਼ ਨਾਗਪਾਲ, ਜਿੰਨਾਂ ਦੱਸਿਆ ਕਿ ਇਹ ਫਿਲਮ ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਵੱਖਰੀ ਹੱਟ ਕੇ ਬਣਾਈ ਜਾ ਰਹੀ ਹੈ, ਜਿਸ ਦੇ ਹਰ ਪੱਖ ਚਾਹੇ ਉਹ ਕਹਾਣੀ-ਸਕਰੀਨ ਪਲੇਅ ਹੋਵੇ ਜਾਂ ਫਿਰ ਨਿਰਦੇਸ਼ਨ ਅਤੇ ਸੰਗੀਤ ਹਰ ਇਕ ਨੂੰ ਬਿਹਤਰੀਨ ਸਿਰਜਣਾ ਰੰਗ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਦਰਸ਼ਕਾਂ ਨੂੰ ਇਕ ਨਵੀਂ ਸਿਨੇਮਾ ਤਰੋ-ਤਾਜ਼ਗੀ ਦਾ ਅਹਿਸਾਸ ਅਤੇ ਇਜ਼ਹਾਰ ਕਰਵਾਇਆ ਜਾ ਸਕੇ।

ਓਧਰ ਜੇਕਰ ਇਸ ਫਿਲਮ ਦੇ ਹੀਰੋ ਅਤੇ ਉਕਤ ਫਿਲਮ ਦੁਆਰਾ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਚਿਰਾਗ ਨਾਗਪਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ ਇਹ ਹੋਣਹਾਰ ਅਦਾਕਾਰ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਮੂਲ ਰੂਪ ਵਿੱਚ ਅਬੋਹਰ ਨਾਲ ਹੀ ਤਾਲੁਕ ਰੱਖਦੇ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਅਪਣੀਆਂ ਅਸਲ ਜੜਾਂ ਅਤੇ ਮਿੱਟੀ ਨਾਲ ਜੁੜੇ ਸਿਨੇਮਾ ਦਾ ਹਿੱਸਾ ਬਣਨਾ ਉਨਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.