ETV Bharat / entertainment

ਪੰਜਾਬੀ ਸੰਗੀਤ ਜਗਤ 'ਚ ਫਿਰ ਧਮਾਲ ਪਾਵੇਗੀ ਮਿਸ ਪੂਜਾ, ਇਸ ਗਾਣੇ ਨਾਲ ਕਰੇਗੀ ਸ਼ਾਨਦਾਰ ਕਮਬੈਕ

author img

By ETV Bharat Entertainment Team

Published : Feb 17, 2024, 5:25 PM IST

Miss Pooja Upcoming Song: ਹਾਲ ਹੀ ਵਿੱਚ ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮ ਉਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Miss Pooja
Miss Pooja

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਗਾਇਕਾ ਮਿਸ ਪੂਜਾ ਦੀ ਚੜਤ ਲੰਮਾ ਸਮਾਂ ਕਾਇਮ ਰਹੀ ਹੈ, ਜਿੰਨਾਂ ਵੱਲੋਂ ਸਹਿ-ਗਾਇਕਾ ਵੱਲੋਂ ਗਾਏ ਕਈ ਦੋਗਾਣਿਆਂ ਨੇ ਕਈ ਉਭਰਦੇ ਅਤੇ ਨਾਮਵਰ ਗਾਇਕਾਂ ਨੂੰ ਸਟਾਰ ਰੁਤਬਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੀ ਹੀ ਸ਼ਾਨਦਾਰ ਲੜੀ ਨਾਲ ਇੱਕ ਵਾਰ ਫਿਰ ਨਵੇਂ ਆਯਾਮ ਦੇਣ ਵੱਲ ਵਧਣ ਜਾ ਰਹੀ ਇਹ ਬਿਹਤਰੀਨ ਗਾਇਕਾ, ਜੋ ਅਪਣਾ ਨਵਾਂ ਸੋਲੋ ਟਰੈਕ 'ਅੰਗਰੇਜ਼ੀ ਪੀਕੇ' ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਉਨਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

ਸਾਲ 2006 ਤੋਂ ਲੈ ਕੇ 2017 ਤੱਕ ਪੰਜਾਬੀ ਸੰਗੀਤ ਜਗਤ ਵਿੱਚ ਚੌਖੀ ਧਾਂਕ ਜਮਾਉਣ ਵਾਲੀ ਮਿਸ ਪੂਜਾ ਦਾ ਜਨਮ ਪੰਜਾਬ ਦੇ ਰਿਆਸਤੀ ਜਿਲ੍ਹੇ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ ਵਿਖੇ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ ਸੀ।

ਉਸਨੇ ਆਪਣੀ ਬੀਏ ਪੰਜਾਬੀ ਯੂਨੀਵਰਸਿਟੀ ਤੋਂ ਵੋਕਲ ਅਤੇ ਇੰਸਟਰੂਮੈਂਟਲ ਸਕਿੱਲਜ਼ ਵਿੱਚ ਅਤੇ ਪੀਜੀਜੀਸੀਜੀ ਚੰਡੀਗੜ੍ਹ ਤੋਂ ਸੰਗੀਤ ਵਿੱਚ ਐਮਏ ਕੀਤੀ, ਉਸ ਤੋਂ ਬਾਅਦ ਬੀਐੱਡ ਸੰਗੀਤ ਵਿੱਚ ਉਸਨੇ ਬਾਅਦ ਵਿੱਚ ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਵਿੱਚ ਇੱਕ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। ਪਰ ਕਿਸਮਤ ਨੇ ਉਸਦੀ ਤਕਦੀਰ ਨੂੰ ਐਸੀ ਉੱਚੀ ਪਰਵਾਜ਼ ਦੇ ਦਿੱਤੀ, ਜਿਸ ਨੇ ਲੰਮੇਰਾ ਸਮਾਂ ਸੰਗੀਤ ਅੰਬਰਾਂ ਵਿੱਚ ਉਸ ਦੀ ਇਸ ਸ਼ਾਨਦਾਰ ਮੌਜੂਦਗੀ ਨੂੰ ਤਾਂ ਬਰਕਰਾਰ ਰੱਖਿਆ ਹੀ ਹੈ ਨਾਲ ਹੀ ਉਸ ਦੇ ਵਜੂਦ ਨੂੰ ਵੀ ਅੱਜ ਤੱਕ ਮੱਧਮ ਨਹੀਂ ਪੈਣ ਦਿੱਤਾ।

ਰਿਲੀਜ਼ ਹੋਣ ਜਾ ਰਹੇ ਉਕਤ ਟਰੈਕ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਮੁੜ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਇਹ ਸੁਰੀਲੀ ਅਤੇ ਪ੍ਰਭਾਵੀ ਆਵਾਜ਼ ਦੀ ਮਾਲਕ, ਜਿਸ ਦੇ ਜਾਰੀ ਹੋਣ ਜਾ ਰਹੇ ਇਸ ਨਵੇਂ ਗਾਣੇ ਨੂੰ 'ਟਾਹਲੀਵੁੱਡ ਮਿਊਜ਼ਿਕ' ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ, ਜਿਸ ਦਾ ਸੰਗੀਤ ਜੀ ਗੁਰੂ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਲਿਖੇ ਹਨ ਸਿੰਘਜੀਤ ਨੇ।

ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਜੇਸੀ ਧਨੇਆ ਨੇ ਤਿਆਰ ਕੀਤਾ ਹੈ, ਜੋ ਕਾਫ਼ੀ ਬਿੱਗ ਸੈਟਅੱਪ ਅਤੇ ਬਿਹਤਰੀਨ ਸਿਰਜਨਾਤਮਕਤਾ ਅਧੀਨ ਫਿਲਮਾਇਆ ਗਿਆ ਹੈ।

ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਆਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਾਉਣ ਵਿੱਚ ਸਫਲ ਰਹੀ ਹੈ ਉਮਦਾ ਸੁੰਦਰੀ, ਜਿਸ 'ਤੇ ਹੁਣ ਤੱਕ ਦੇ ਹਿੱਟ ਅਤੇ ਅਪਾਰ ਮਕਬੂਲ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਸੌਂਕਣ ਸੌਂਕਣੇ', 'ਡਾਇਮੰਡ ਕੋਕਾ', 'ਮਿੱਠੇ ਬੇਰ', 'ਕਿਲਰ ਰਕਾਨ', 'ਪੰਜਾਬਣ', 'ਸੀਟੀ ਮਾਰ ਕੇ', 'ਚਾਂਦੀ ਦੀਆਂ ਝਾਂਜਰਾਂ', 'ਗੇੜਾ', 'ਕੰਬਾਇਨ', 'ਨਖਰਿਆਂ ਮਾਰੀ', 'ਕਬੱਡੀ', 'ਜੱਟ', 'ਟੀਚਰ' ਆਦਿ ਸ਼ੁਮਾਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.