ETV Bharat / entertainment

ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਦੀ ਰਿਲੀਜ਼ ਮਿਤੀ ਦਾ ਐਲਾਨ, ਇਹ ਚਰਚਿਤ ਚਿਹਰੇ ਆਉਣਗੇ ਨਜ਼ਰ - mr shudai release date out

author img

By ETV Bharat Entertainment Team

Published : May 16, 2024, 12:12 PM IST

Mr Shudai Release Date Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ, ਇਹ ਫਿਲਮ ਆਉਣ ਵਾਲੀ 21 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।

Mr Shudai Release Date Out
Mr Shudai Release Date Out (instagram)

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਅਤੇ ਦਰਸ਼ਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਆਖਰਕਾਰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ, ਜਿਸ ਦੇ ਨਵੇਂ ਲੁੱਕ ਦੇ ਨਾਲ-ਨਾਲ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜੋ ਅਗਲੇ ਮਹੀਨੇ 21 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।

'ਬਲ ਪ੍ਰੋਡੋਕਸ਼ਨ' ਅਤੇ 'ਫਿਲਮੀ ਲੋਕ' ਦੇ ਬੈਨਰਜ਼ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਦੇ ਨਿਰਮਾਤਾ ਮੋਹਨਬੀਰ ਸਿੰਘ ਬਰਾੜ ਅਤੇ ਸਹਿ ਨਿਰਮਾਣਕਾਰ ਜਸਕਰਨ ਵਾਲੀਆ, ਅੰਮ੍ਰਿਤਪਾਲ ਖਿੰਦਾ ਹਨ, ਜਦਕਿ ਨਿਰਦੇਸ਼ਨ ਹਰਜੋਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਆਪਣੀ ਪਹਿਲੀ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।

ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਅਤੇ ਮਨਮੋਹਕ ਲੋਕੇਸ਼ਨਾਂ ਉਪਰ ਸ਼ੂਟ ਕੀਤੀ ਗਈ ਅਤੇ ਕੁਰਾਨ ਢਿੱਲੋਂ ਵੱਲੋ ਲਿਖੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਹਰਸਿਮਰਨ, ਮੈਂਡੀ ਤੱਖੜ, ਕਰਮਜੀਤ ਅਨਮੋਲ, ਸੁਖਵਿੰਦਰ ਚਾਹਲ, ਨਿਸ਼ਾ ਬਾਨੋ, ਮਲਕੀਤ ਰੋਣੀ, ਹਰਬੀ ਸੰਘਾ, ਆਰਵ ਭੁੱਲਰ, ਯੁਹਾਨ ਬਰਾੜ, ਨਵ ਲਹਿਲ, ਅੰਸ਼ਮਨ ਸਿੱਧੂ ਸ਼ਾਮਿਲ ਹਨ।

ਇਸ ਤੋਂ ਇਲਾਵਾ ਜੇਕਰ ਇਸ ਅਲਹਦਾ ਕੰਟੈਂਟ ਅਤੇ ਦਿਲਚਸਪ ਵਿਸ਼ੇਸਾਰ ਅਧਾਰਿਤ ਫਿਲਮ ਦੇ ਹੋਰਨਾਂ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਡ੍ਰਾਮੈਟਿਕ ਫਿਲਮ ਦਾ ਸੰਗੀਤ ਅਨਾਮਿਕ ਚੌਹਾਨ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ।

ਪੰਜਾਬੀ ਸਿਨੇਮਾ ਦੇ ਮੇਨ-ਸਟ੍ਰੀਮ ਸਾਂਚੇ ਤੋਂ ਅਲੱਗ ਹੱਟ ਕੇ ਵਜ਼ੂਦ ਵਿੱਚ ਲਿਆਂਦੀ ਗਈ ਅਤੇ ਨਿਵੇਕਲੀਆਂ ਅਤੇ ਤਰੋ-ਤਾਜ਼ਗੀ ਭਰੀਆਂ ਲੋਕੇਸ਼ਨਜ਼ ਉਪਰ ਫਿਲਮਾਈ ਗਈ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਮਸ਼ਹੂਰ ਪੰਜਾਬੀ ਗਾਇਕ ਹਰਸਿਮਰਨ ਅਸਟ੍ਰੇਲੀਆ, ਜੋ ਅਪਣੀ ਇਸ ਪਲੇਠੀ ਪੰਜਾਬੀ ਫਿਲਮ ਨਾਲ ਬਤੌਰ ਅਦਾਕਾਰ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।

ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਟੈਕਨੀਸ਼ਨਾਂ ਵੱਲੋਂ ਬਿਹਤਰੀਨ ਸਿਨੇਮਾ ਸਿਰਜਨਾਤਮਕਤਾ ਅਧੀਨ ਸੰਯੋਜਿਤ ਕੀਤੀ ਗਈ ਇਸ ਫਿਲਮ ਸੰਬੰਧਤ ਕੁਝ ਹੋਰ ਅਹਿਮ ਤੱਥਾਂ ਦੀ ਗੱਲ ਕਰੀਏ ਤਾਂ ਇਸ ਨਾਲ ਜੁੜੇ ਜਿਆਦਾਤਰ ਟੀਮ ਮੈਬਰਾਂ ਅਸਟ੍ਰੇਲੀਆਂ ਨਾਲ ਸੰਬੰਧ ਰੱਖਦੇ ਹਨ, ਜੋ ਉਥੋਂ ਦੇ ਕਲਾ ਖੇਤਰ ਦਾ ਅਨਿਖੱੜਵਾਂ ਅਤੇ ਪ੍ਰਭਾਵੀ ਹਿੱਸਾ ਮੰਨੇ ਜਾਂਦੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨਾਲ ਗਲੋਬਲੀ ਸਿਨੇਮਾ ਖੇਤਰ ਵਿੱਚ ਹੋਰ ਵਿਸ਼ਾਲਤਾ ਅਖ਼ਤਿਆਰ ਕਰਨ ਵੱਲ ਵੱਧ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.