ETV Bharat / entertainment

ਐਤਵਾਰ ਨੂੰ ਬਾਕਸ ਆਫਿਸ 'ਤੇ ਕਿਸਨੇ ਪਾਈਆਂ ਧੂੰਮਾਂ, ਜਾਣੋ 'ਬੜੇ ਮੀਆਂ ਛੋਟੇ ਮੀਆਂ' ਅਤੇ 'ਮੈਦਾਨ' ਦਾ ਕਲੈਕਸ਼ਨ - Maidaan Vs BMCM Box Office

author img

By ETV Bharat Entertainment Team

Published : Apr 15, 2024, 11:30 AM IST

Maidaan Vs BMCM Box Office Day 4 : 'ਮੈਦਾਨ' ਅਤੇ 'ਬੜੇ ਮੀਆਂ ਛੋਟੇ ਮੀਆਂ' ਨੇ ਬਾਕਸ ਆਫਿਸ 'ਤੇ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ ਅਤੇ ਹੁਣ ਜਾਣਦੇ ਹਾਂ ਕਿ ਚੌਥੇ ਦਿਨ ਦੋਵਾਂ ਫਿਲਮਾਂ ਨੇ ਕਿੰਨੀ ਕਮਾਈ ਕੀਤੀ ਹੈ।

Maidaan Vs BMCM Box Office Day 4
Maidaan Vs BMCM Box Office Day 4

ਹੈਦਰਾਬਾਦ: ਈਦ (11 ਅਪ੍ਰੈਲ) ਦੇ ਮੌਕੇ 'ਤੇ ਬਾਕਸ ਆਫਿਸ 'ਤੇ ਦਸਤਕ ਦੇਣ ਵਾਲੀਆਂ ਦੋ ਫਿਲਮਾਂ 'ਮੈਦਾਨ' ਅਤੇ 'ਬੜੇ ਮੀਆਂ ਛੋਟੇ ਮੀਆਂ' ਅੱਜ 15 ਅਪ੍ਰੈਲ ਨੂੰ ਰਿਲੀਜ਼ ਦੇ ਪੰਜਵੇਂ ਦਿਨ 'ਚ ਦਾਖਲ ਹੋ ਗਈਆਂ ਹਨ। ਹੁਣ ਇੱਥੇ ਅਸੀਂ ਜਾਣਾਂਗੇ ਕਿ ਐਤਵਾਰ ਦਾ ਦਿਨ ਬਾਕਸ ਆਫਿਸ 'ਤੇ 'ਮੈਦਾਨ' ਅਤੇ 'ਬੜੇ ਮੀਆਂ ਛੋਟੇ ਮੀਆਂ' ਲਈ ਕਿਵੇਂ ਰਿਹਾ ਅਤੇ ਛੁੱਟੀ ਵਾਲੇ ਦਿਨ ਦੋਵਾਂ ਫਿਲਮਾਂ ਨੇ ਕਿੰਨਾ ਪੈਸਾ ਇਕੱਠਾ ਕੀਤਾ। ਇਹ ਵੀ ਜਾਣਾਂਗੇ ਕਿ ਦੋਵਾਂ ਫਿਲਮਾਂ ਨੇ ਘਰੇਲੂ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਹੈ।

  • " class="align-text-top noRightClick twitterSection" data="">

ਮੈਦਾਨ ਕਲੈਕਸ਼ਨ: ਤੁਹਾਨੂੰ ਦੱਸ ਦੇਈਏ ਕਿ ਮੈਦਾਨ ਨੇ ਬਾਕਸ ਆਫਿਸ 'ਤੇ ਚਾਰ ਦਿਨ ਦਾ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ। ਫਿਲਮ ਨੇ ਆਪਣੇ ਪਹਿਲੇ ਵੀਕੈਂਡ 'ਤੇ ਕਰੀਬ 20 ਕਰੋੜ ਰੁਪਏ ਦਾ ਘਰੇਲੂ ਕਲੈਕਸ਼ਨ ਕੀਤਾ ਹੈ। ਫਿਲਮ ਨੇ ਚੌਥੇ ਦਿਨ ਯਾਨੀ ਐਤਵਾਰ ਨੂੰ ਬਾਕਸ ਆਫਿਸ 'ਤੇ 6.25 ਕਰੋੜ ਰੁਪਏ (ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ) ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਦਾ ਕੁੱਲ ਕਲੈਕਸ਼ਨ 21.85 ਕਰੋੜ ਹੋ ਗਿਆ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ 'ਚ ਫਿਲਮ ਦਾ ਕੁੱਲ ਵਿਸ਼ਵਵਿਆਪੀ ਕਲੈਕਸ਼ਨ 23.10 ਕਰੋੜ ਰੁਪਏ ਹੈ।

  • " class="align-text-top noRightClick twitterSection" data="">

ਬੜੇ ਮੀਆਂ ਛੋਟੇ ਮੀਆਂ: ਇੱਥੇ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਬੜੇ ਮੀਆਂ ਛੋਟੇ ਮੀਆਂ ਨੇ ਵੀ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ। ਫਿਲਮ ਨੇ ਇਨ੍ਹਾਂ ਚਾਰ ਦਿਨਾਂ 'ਚ ਘਰੇਲੂ ਬਾਕਸ ਆਫਿਸ 'ਤੇ ਲਗਭਗ 40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇੱਥੇ ਦੱਸ ਦੇਈਏ ਕਿ ਫਿਲਮ ਨੇ ਐਤਵਾਰ ਨੂੰ 10 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ 'ਚ ਫਿਲਮ ਦਾ ਕੁੱਲ ਵਿਸ਼ਵਵਿਆਪੀ ਕਲੈਕਸ਼ਨ 76.01 ਕਰੋੜ ਰੁਪਏ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.