ETV Bharat / entertainment

ਬਾਕਸ ਆਫਿਸ ਉਤੇ ਲਗਾਤਾਰ ਫਿੱਕੀ ਪੈਂਦੀ ਜਾ ਰਹੀ ਹੈ ਰਿਤਿਕ ਰੌਸ਼ਨ ਦੀ ਫਾਈਟਰ, ਜਾਣੋ ਹੁਣ ਤੱਕ ਦਾ ਸਾਰਾ ਕਲੈਕਸ਼ਨ

author img

By ETV Bharat Punjabi Team

Published : Feb 1, 2024, 1:59 PM IST

Fighter Box Office Day 7: ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ ਬਾਕਸ ਆਫਿਸ 'ਤੇ ਸ਼ੁਰੂਆਤੀ ਵਾਧੇ ਤੋਂ ਬਾਅਦ ਹੁਣ ਹੇਠਾਂ ਵੱਲ ਡਿੱਗਦੀ ਜਾ ਰਹੀ ਹੈ, ਜਿਸ ਨੇ ਚਾਰ ਦਿਨਾਂ ਦੇ ਵੀਕਐਂਡ ਦੌਰਾਨ 100 ਕਰੋੜ ਰੁਪਏ ਨੂੰ ਪਾਰ ਕਰ ਲਿਆ ਹੈ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਸੀ।

Fighter Box Office Day 7
Fighter Box Office Day 7

ਹੈਦਰਾਬਾਦ: 25 ਜਨਵਰੀ ਨੂੰ ਰਿਲੀਜ਼ ਹੋਣ ਤੋਂ ਬਾਅਦ ਆਪਣੇ ਸੱਤਵੇਂ ਦਿਨ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਫਿਲਮ ਹੁਣ ਹੇਠਾਂ ਡਿੱਗਦੀ ਜਾ ਰਹੀ ਹੈ। ਇੰਡਸਟਰੀ ਟ੍ਰੈਕਰ Sacnilk ਦੇ ਅਨੁਸਾਰ ਇਸ ਫਿਲਮ ਨੇ ਬੁੱਧਵਾਰ ਨੂੰ ਭਾਰਤ ਵਿੱਚ ਲਗਭਗ 6.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿ ਪਿਛਲੇ ਦਿਨ ਦੀ 7.5 ਕਰੋੜ ਰੁਪਏ ਦੀ ਕਮਾਈ ਤੋਂ 1.15 ਕਰੋੜ ਰੁਪਏ ਘੱਟ ਹੈ।

  • " class="align-text-top noRightClick twitterSection" data="">

ਰਿਪੋਰਟ ਦੇ ਅਨੁਸਾਰ ਫਾਈਟਰ ਨੇ ਆਪਣੇ ਪਹਿਲੇ ਹਫ਼ਤੇ ਵਿੱਚ ਭਾਰਤ ਵਿੱਚ 140.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਹੁਣ ਫਿਲਮ ਬਿਨਾਂ ਕਿਸੇ ਮੁਕਾਬਲੇ ਦੇ 150 ਕਰੋੜ ਰੁਪਏ ਦੇ ਅੰਕੜੇ 'ਤੇ ਨਜ਼ਰ ਰੱਖ ਰਹੀ ਹੈ। ਫਿਲਮ ਨੇ ਪਹਿਲੇ ਵੀਕੈਂਡ 'ਚ 118.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸੋਮਵਾਰ ਨੂੰ ਇਸ ਨੇ ਸਿਰਫ 8 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਹਰ ਗੁਜ਼ਰਦੇ ਦਿਨ ਦੇ ਨਾਲ ਫਿਲਮ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਫਿਲਮ ਗਲੋਬਲ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦੁਨੀਆ ਭਰ ਦੇ ਬਾਕਸ ਆਫਿਸ 'ਤੇ ਫਿਲਮ ਨੇ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

ਹੁਣ ਇਹ ਵੇਖਣਾ ਬਾਕੀ ਹੈ ਕਿ ਕੀ ਫਿਲਮ ਆਉਣ ਵਾਲੇ ਹਫਤੇ ਵਿੱਚ ਚੰਗਾ ਕਲੈਕਸ਼ਨ ਕਰ ਪਾਏਗੀ ਜਾਂ ਨਹੀਂ। ਚੇੱਨਈ, ਜੈਪੁਰ, ਲਖਨਊ, ਹੈਦਰਾਬਾਦ, ਮੁੰਬਈ, ਬੈਂਗਲੁਰੂ, ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ), ਚੰਡੀਗੜ੍ਹ, ਅਹਿਮਦਾਬਾਦ, ਕੋਲਕਾਤਾ, ਪੂਨੇ, ਸੂਰਤ ਅਤੇ ਭੋਪਾਲ ਦਾ ਭਾਰਤ ਵਿੱਚ ਫਿਲਮ ਦੇ ਥੀਏਟਰ ਪ੍ਰਦਰਸ਼ਨ ਵਿੱਚ ਵੱਡਾ ਯੋਗਦਾਨ ਹੈ।

Viacom18 ਸਟੂਡੀਓਜ਼ ਅਤੇ ਮਾਰਫਲਿਕਸ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ, ਅਨਿਲ ਕਪੂਰ, ਕਰਨ ਸਿੰਘ ਗਰੋਵਰ, ਅਕਸ਼ੈ ਓਬਰਾਏ ਅਤੇ ਸੰਜੀਦਾ ਸ਼ੇਖ ਮੁੱਖ ਭਾਗਾਂ ਵਿੱਚ ਹਨ। ਫਿਲਮ ਵਿੱਚ ਰਿਤਿਕ ਸਕੁਐਡਰਨ ਲੀਡਰ ਸ਼ਮਸ਼ੇਰ ਪਠਾਨੀਆ ਪੈਟੀ ਦੇ ਰੂਪ ਵਿੱਚ, ਦੀਪਿਕਾ ਸਕੁਐਡਰਨ ਲੀਡਰ ਮੀਨਲ ਰਾਠੌਰ ਦੇ ਰੂਪ ਵਿੱਚ ਅਤੇ ਅਨਿਲ ਨੇ ਗਰੁੱਪ ਕੈਪਟਨ ਰਾਕੇਸ਼ ਜੈ ਸਿੰਘ ਦੇ ਰੂਪ ਵਿੱਚ ਨਜ਼ਰੀ ਪਏ ਹਨ। ਇਹ ਰਿਤਿਕ ਅਤੇ ਦੀਪਿਕਾ ਦਾ ਪਹਿਲਾਂ ਆਨ-ਸਕਰੀਨ ਸਹਿਯੋਗ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.