ETV Bharat / entertainment

ਫਿਲਮ ਇੰਡਸਟਰੀ ਦੀਆਂ ਇਹ ਅਦਾਕਾਰਾਂ, ਜਿਨ੍ਹਾਂ ਨੇ ਪਰਦੇ 'ਤੇ ਹੰਢਾਈ ਵੇਸ਼ਵਾਵਾਂ ਦੀ ਜ਼ਿੰਦਗੀ - actresses prostitute role on screen

author img

By ETV Bharat Punjabi Team

Published : May 17, 2024, 7:16 PM IST

Updated : May 17, 2024, 7:47 PM IST

Actresses Prostitute Role On Screen: ਫਿਲਮੀ ਪਰਦੇ 'ਤੇ ਅਦਾਕਾਰਾਂ ਨੂੰ ਕਹਾਣੀ ਮੁਤਾਬਕ ਵੱਖ-ਵੱਖ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ। ਇਹਨਾਂ ਵਿੱਚੋਂ ਕੁਝ ਅਜਿਹੇ ਕਿਰਦਾਰ ਹਨ, ਜਿਨ੍ਹਾਂ ਨੂੰ ਦੇਖਣਾ ਅਤੇ ਨਿਭਾਉਣਾ ਔਖਾ ਹੈ। ਅਜਿਹਾ ਹੀ ਇੱਕ ਰੋਲ ਵੇਸ਼ਵਾ ਦਾ ਹੈ। ਹੁਣ ਇੱਥੇ ਅਸੀਂ ਅਜਿਹੀਆਂ ਬਾਲੀਵੁੱਡ ਅਦਾਕਾਰਾਂ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਨੇ ਪਰਦੇ ਉਤੇ ਵੇਸ਼ਵਾ ਦੀ ਜ਼ਿੰਦਗੀ ਹੰਢਾਈ ਹੈ।

ਫਿਲਮ ਇੰਡਸਟਰੀ ਦੀਆਂ ਇਹ ਅਦਾਕਾਰਾਂ, ਜਿਨ੍ਹਾਂ ਨੇ ਪਰਦੇ 'ਤੇ ਹੰਢਾਈ ਵੇਸ਼ਵਾਵਾਂ ਦੀ ਜ਼ਿੰਦਗੀ
ਫਿਲਮ ਇੰਡਸਟਰੀ ਦੀਆਂ ਇਹ ਅਦਾਕਾਰਾਂ, ਜਿਨ੍ਹਾਂ ਨੇ ਪਰਦੇ 'ਤੇ ਹੰਢਾਈ ਵੇਸ਼ਵਾਵਾਂ ਦੀ ਜ਼ਿੰਦਗੀ (Etv Bharat)

ਹੈਦਰਾਬਾਦ: ਪਰਦੇ 'ਤੇ ਹਰ ਤਰ੍ਹਾਂ ਦੇ ਕਿਰਦਾਰ ਨੂੰ ਨਿਭਾਉਣਾ ਇੱਕ ਚੁਣੌਤੀਪੂਰਨ ਕੰਮ ਹੈ। ਫਿਲਮੀ ਅਦਾਕਾਰਾਂ ਨੂੰ ਕਹਾਣੀ ਮੁਤਾਬਕ ਕਿਰਦਾਰ ਨਿਭਾਉਣੇ ਪੈਂਦੇ ਹਨ। ਅਦਾਕਾਰਾਂ ਦੀ ਨਾ ਸਿਰਫ ਉਨ੍ਹਾਂ ਕਿਰਦਾਰਾਂ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਸਗੋਂ ਉਨ੍ਹਾਂ ਨੂੰ ਸਿਲਵਰ ਸਕ੍ਰੀਨ 'ਤੇ ਅਜਿਹੇ ਢੰਗ ਨਾਲ ਪੇਸ਼ ਕਰਨਾ ਵੀ ਹੁੰਦਾ ਹੈ ਕਿ ਉਹ ਅਸਲੀ ਦਿਖਾਈ ਦੇਣ।

ਕਈ ਤਰ੍ਹਾਂ ਦੇ ਕਿਰਦਾਰਾਂ ਵਿੱਚ ਇੱਕ ਵੇਸ਼ਵਾ ਦਾ ਕਿਰਦਾਰ ਵੀ ਹੈ, ਜਿਸ ਨੂੰ ਹੁਣ ਤੱਕ ਕਈ ਫਿਲਮਾਂ ਵਿੱਚ ਦਿਖਾਇਆ ਗਿਆ ਹੈ। ਇਹ ਕਿਰਦਾਰ ਨਿਭਾਉਣਾ ਕੋਈ ਆਸਾਨ ਗੱਲ ਨਹੀਂ ਹੈ। ਇਸ ਕਿਰਦਾਰ ਨੂੰ ਸਿਲਵਰ ਸਕਰੀਨ 'ਤੇ ਅਸਲੀ ਰੂਪ ਦੇਣ ਲਈ ਬਾਲੀਵੁੱਡ ਹਸੀਨਾਵਾਂ ਨੂੰ ਆਪਣੀ ਭਾਸ਼ਾ ਸ਼ੈਲੀ ਸਮੇਤ ਕਈ ਚੀਜ਼ਾਂ 'ਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਦਾਕਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਪਰਦੇ 'ਤੇ ਵੇਸ਼ਵਾ ਦਾ ਕਿਰਦਾਰ ਨਿਭਾਇਆ ਹੈ...

ਆਲੀਆ ਭੱਟ: ਆਲੀਆ ਭੱਟ ਨੇ 2022 'ਚ ਰਿਲੀਜ਼ ਹੋਈ 'ਗੰਗੂਬਾਈ ਕਾਠੀਆਵਾੜੀ' 'ਚ ਗੰਗੂਬਾਈ ਨਾਂਅ ਦੀ ਵੇਸ਼ਵਾ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦਾ ਪ੍ਰਦਰਸ਼ਨ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਇਸ ਰੂਪ 'ਚ ਪਸੰਦ ਕੀਤਾ। ਹਾਲਾਂਕਿ ਗੰਗੂਬਾਈ ਕਾਠਿਆਵਾੜੀ ਦੇ ਕਿਰਦਾਰ 'ਚ ਆਲੀਆ ਨੇ ਵੇਸ਼ਵਾਵਾਂ ਦਾ ਦਰਦ ਵੀ ਦਿਖਾਇਆ ਹੈ।

ਸ਼ਰਮੀਲਾ ਟੈਗੋਰ: ਤੁਹਾਨੂੰ ਰਾਜੇਸ਼ ਖੰਨਾ ਦੀ ਫਿਲਮ ਦਾ ਡਾਇਲਾਗ 'ਪੁਸ਼ਪਾ ਆਈ ਹੇਟ ਟੀਅਰਜ਼' ਯਾਦ ਹੋਵੇਗਾ। ਇਹ ਫਿਲਮ ‘ਅਮਰ ਪ੍ਰੇਮ’ ਸੀ, ਜਿਸ ਵਿੱਚ ਸ਼ਰਮੀਲਾ ਟੈਗੋਰ ਨੇ ਇੱਕ ਵੇਸ਼ਵਾ ਦਾ ਕਿਰਦਾਰ ਨਿਭਾਇਆ ਸੀ। ਸ਼ਰਮੀਲਾ ਟੈਗੋਰ ਆਪਣੇ ਸਮੇਂ ਦੀਆਂ ਚੋਟੀ ਦੀਆਂ ਅਦਾਕਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ, ਅਦਾਕਾਰਾ ਨੇ ਇਸ ਕਿਰਦਾਰ ਨੂੰ ਪਰਦੇ 'ਤੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਸੀ।

ਮਾਧੁਰੀ ਦੀਕਸ਼ਿਤ: ਮਾਧੁਰੀ ਦੀਕਸ਼ਿਤ ਹਿੰਦੀ ਸਿਨੇਮਾ ਦੀ ਇੱਕ ਸ਼ਾਨਦਾਰ ਅਦਾਕਾਰਾ ਹੈ, ਜਿਸਨੂੰ ਅਦਾਕਾਰੀ ਦੇ ਨਾਲ-ਨਾਲ ਡਾਂਸ ਵਿੱਚ ਵੀ ਮੁਹਾਰਤ ਹਾਸਲ ਹੈ। ਉਸਨੇ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ 'ਦੇਵਦਾਸ' ਵਿੱਚ ਇੱਕ ਵੇਸ਼ਵਾ ਦੀ ਭੂਮਿਕਾ ਨਿਭਾਈ ਸੀ।

ਵਹੀਦਾ ਰਹਿਮਾਨ: ਵਹੀਦਾ ਰਹਿਮਾਨ ਨੇ 1957 'ਚ ਆਈ ਫਿਲਮ 'ਪਿਆਸਾ' 'ਚ ਸਿਲਵਰ ਸਕ੍ਰੀਨ 'ਤੇ ਗੁਲਾਬੋ ਨਾਂਅ ਦੀ ਵੇਸ਼ਵਾ ਦਾ ਕਿਰਦਾਰ ਨਿਭਾਇਆ ਸੀ। ਇਹ ਗੁਰੂ ਦੱਤ ਦੁਆਰਾ ਨਿਰਦੇਸ਼ਿਤ ਫਿਲਮ ਸੀ, ਜਿਸ ਵਿੱਚ ਵਹੀਦਾ ਰਹਿਮਾਨ ਨੇ ਵੇਸ਼ਵਾਵਾਂ ਦੇ ਦਰਦ ਨੂੰ ਦਿਖਾਇਆ ਸੀ।

ਰੇਖਾ: ਅਦਾਕਾਰਾ ਰੇਖਾ ਦਾ ਨਾਂਅ ਆਪਣੇ ਸਮੇਂ ਦੀਆਂ ਬਿਹਤਰੀਨ ਅਦਾਕਾਰਾਂ 'ਚ ਲਿਆ ਜਾਂਦਾ ਹੈ। ਉਸ ਦੀਆਂ ਕਈ ਚੰਗੀਆਂ ਫਿਲਮਾਂ ਵਿੱਚ 1981 ਵਿੱਚ ਰਿਲੀਜ਼ ਹੋਈ ‘ਉਮਰਾਓ ਜਾਨ’ ਵੀ ਸ਼ਾਮਲ ਹੈ। ਫਿਲਮ ਵਿੱਚ ਇੱਕ ਮਾਸੂਮ ਕੁੜੀ ਤੋਂ ਵੇਸ਼ਵਾ ਬਣਨ ਤੱਕ ਦਾ ਸਫਰ ਦਿਖਾਇਆ ਗਿਆ ਹੈ। ਫਿਲਮ 'ਇਨ ਆਂਖੋਂ ਕੀ ਮਸਤੀ ਮੇਂ' ਅਤੇ 'ਦਿਲ ਚੀਜ਼ ਕਿਆ ਹੈ' ਦੇ ਗੀਤ ਰੇਖਾ 'ਤੇ ਫਿਲਮਾਏ ਗਏ ਸਨ, ਜਿਸ 'ਚ ਉਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਡਾਂਸ ਨੂੰ ਪਰਦੇ 'ਤੇ ਖੂਬਸੂਰਤੀ ਨਾਲ ਦਿਖਾਇਆ ਗਿਆ ਸੀ।

ਸ਼ਬਾਨਾ ਆਜ਼ਮੀ: ਸ਼ਬਾਨਾ ਆਜ਼ਮੀ ਨੇ ਸ਼ਿਆਮ ਬੇਨੇਗਲ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ 'ਮੰਡੀ' 'ਚ ਵੇਸ਼ਵਾ ਰੁਕਮਣੀ ਬਾਈ ਦੀ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ ਕਿਰਦਾਰ ਵਿੱਚ ਆਉਣ ਲਈ ਆਜ਼ਮੀ ਨੇ ਸਹੀ ਅਦਾਕਾਰੀ ਲਈ ਉਨ੍ਹਾਂ ਦੇ ਢੰਗ-ਤਰੀਕੇ ਸਿੱਖਣ ਲਈ ਕੁਝ ਵੇਸ਼ਵਾਘਰਾਂ ਦਾ ਦੌਰਾ ਵੀ ਕੀਤਾ ਸੀ।

ਕਰੀਨਾ ਕਪੂਰ: ਫਿਲਮ 'ਚਮੇਲੀ' ਨੂੰ ਕਰੀਨਾ ਕਪੂਰ ਦੇ ਕਰੀਅਰ ਦੀ ਸਭ ਤੋਂ ਵਧੀਆ ਫਿਲਮਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫਿਲਮ ਵਿੱਚ ਅਦਾਕਾਰਾ ਨੇ ਕਾਫੀ ਸ਼ਾਨਦਾਰ ਕਿਰਦਾਰ ਨਿਭਾਇਆ ਸੀ।

ਸਮਿਤਾ ਪਾਟਿਲ: ਬਿਨਾਂ ਸ਼ੱਕ ਸਮਿਤਾ ਪਾਟਿਲ ਆਪਣੇ ਸਮੇਂ ਦੀ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਸੀ। ਮਰਹੂਮ ਅਦਾਕਾਰਾ ਨੇ ਫਿਲਮ 'ਮੰਡੀ' 'ਚ ਜ਼ੀਨਤ ਨਾਂਅ ਦੀ ਵੇਸ਼ਵਾ ਦਾ ਕਿਰਦਾਰ ਨਿਭਾਇਆ ਸੀ, ਜੋ ਆਪਣਾ ਕਾਰੋਬਾਰ ਚਲਾਉਣ ਦੇ ਨਵੇਂ ਤਰੀਕੇ ਸਿੱਖਦੀ ਹੈ।

ਸ਼ਵੇਤਾ ਬਾਸੂ ਪ੍ਰਸਾਦ: ਮਧੁਰ ਭੰਡਾਰਕਰ ਦੀ 'ਇੰਡੀਆ ਲੌਕਡਾਊਨ' ਇਸ ਗੱਲ ਦੀ ਝਲਕ ਦਿੰਦੀ ਹੈ ਕਿ ਲੌਕਡਾਊਨ ਦੌਰਾਨ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ। ਫਿਲਮ ਵਿੱਚ ਚਾਰ ਕਹਾਣੀਆਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮੇਹਰੂ (ਸ਼ਵੇਤਾ ਬਾਸੂ ਪ੍ਰਸਾਦ) ਦੀ ਹੈ। ਮੇਹਰੂ ਦੇਹ ਵਪਾਰ ਦਾ ਧੰਦਾ ਚਲਾਉਂਦੀ ਹੈ ਪਰ ਲੌਕਡਾਊਨ ਕਾਰਨ ਉਸ ਦਾ ਕਾਰੋਬਾਰ ਬੰਦ ਹੋ ਜਾਂਦਾ ਹੈ।

Last Updated :May 17, 2024, 7:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.