ETV Bharat / entertainment

ਗੁਰਨਾਮ ਭੁੱਲਰ ਅਤੇ ਸੁਰਭੀ ਜਯੋਤੀ ਦੀ ਫਿਲਮ 'ਖਿਡਾਰੀ' ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਐਕਸ਼ਨ ਰੂਪ 'ਚ ਨਜ਼ਰ ਆਏ ਕਰਤਾਰ ਚੀਮਾ

author img

By ETV Bharat Entertainment Team

Published : Jan 25, 2024, 3:28 PM IST

Gurnam Bhullar and Surbhi Jyoti
Gurnam Bhullar and Surbhi Jyoti

Khadari Trailer Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਖਿਡਾਰੀ' ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਸੁਰਭੀ ਜਯੋਤੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਵਿਲੱਖਣ ਪਹਿਚਾਣ ਅਤੇ ਕਾਮਯਾਬ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜੋ ਇਸ ਨਵੇਂ ਵਰ੍ਹੇ ਦੀ ਅਪਣੀ ਪਹਿਲੀ ਫਿਲਮ 'ਖਿਡਾਰੀ' ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਟ੍ਰੇਲਰ ਅੱਜ ਵੱਡੇ ਪੱਧਰ ਉੱਪਰ ਰਿਲੀਜ਼ ਕਰ ਦਿੱਤਾ ਹੈ।

'ਜੀਐਫਐਮ ਫਿਲਮਜ਼' ਅਤੇ 'ਰਵੀਜਿੰਗ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਸਫਲਤਮ ਫਿਲਮਕਾਰ ਮਾਨਵ ਸ਼ਾਹ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਸਿਕੰਦਰ 2', 'ਜੱਟ ਬ੍ਰਦਰਜ਼' ਅਤੇ 'ਅੜਬ ਮੁਟਿਆਰਾਂ' ਜਿਹੀਆਂ ਕਈ ਬਿਹਤਰੀਨ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਉੱਚਕੋਟੀ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ।

  • " class="align-text-top noRightClick twitterSection" data="">

ਲੰਦਨ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਮੋਹਾਲੀ-ਪੰਜਾਬ ਆਦਿ ਵਿੱਚ ਵੀ ਫਿਲਮਾਈ ਗਈ ਇਸ ਐਕਸ਼ਨ ਡਰਾਮਾ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚੈਲੀ, ਗਗਨਦੀਪ ਚੈਲੀ, ਜਦਕਿ ਸਟੋਰੀ ਅਤੇ ਸਕਰੀਨਪਲੇਅ ਲੇਖਨ ਧੀਰਜ ਕੇਦਾਰਨਾਥ ਰਤਨ ਅਤੇ ਡਾਇਲਾਗ ਲੇਖਨ ਧੀਰਜ ਰਤਨ ਦੇ ਨਾਲ-ਨਾਲ ਗੁਰਪ੍ਰੀਤ ਭੁੱਲਰ ਅਤੇ ਜਿੰਮੀ ਰਾਮਪਾਲ ਵੱਲੋਂ ਕੀਤਾ ਗਿਆ ਹੈ।

ਇਸ ਵਰ੍ਹੇ ਦੀ ਪਹਿਲੀ ਵੱਡੀ ਅਤੇ ਬਿਗ ਸੈਟਅੱਪ ਫਿਲਮ ਵਜੋਂ ਸਾਹਮਣੇ ਆ ਰਹੀ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਨਾਮ ਭੁੱਲਰ ਅਤੇ ਬਾਲੀਵੁੱਡ ਅਦਾਕਾਰਾ ਸੁਰਭੀ ਜਯੋਤੀ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਕਰਤਾਰ ਚੀਮਾ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਸੰਜੂ ਸੋਲੰਕੀ, ਧੀਰਜ ਕੁਮਾਰ ਵੀ ਮਹੱਤਵਪੂਰਨ ਕਿਰਦਾਰ ਵਿੱਚ ਵਿਖਾਈ ਦੇਣਗੇ।

ਹਾਲ ਹੀ ਦੇ ਦਿਨਾਂ ਵਿੱਚ ਵਿਆਹ ਬੰਧਨ ਵਿੱਚ ਬੱਝੇ ਗਾਇਕ-ਅਦਾਕਾਰ ਗੁਰਨਾਮ ਭੁੱਲਰ ਲਈ ਇਹ ਫਿਲਮ ਕਈ ਮਾਅਨਿਆਂ ਤੋਂ ਕਾਫ਼ੀ ਖਾਸ ਰਹੇਗੀ, ਜਿਸ ਵਿਚੋਂ ਪਹਿਲਾਂ ਫੈਕਟ ਇਹ ਵੀ ਹੈ ਕਿ ਉਨਾਂ ਦੀ ਇਹ ਪਹਿਲੀ ਮੈਗਾ ਐਕਸ਼ਨ ਫਿਲਮ ਹੈ, ਜਿਸ ਵਿਚ ਉਹ ਅਪਣੀ ਹੁਣ ਤੱਕ ਦੀ ਰੁਮਾਂਟਿਕ ਹੀਰੋ ਇਮੇਜ ਤੋਂ ਇਕਦਮ ਅਲਹਦਾ ਅਵਤਾਰ ਵਿੱਚ ਨਜ਼ਰ ਆਉਣਗੇ, ਜਿੰਨਾਂ ਦੁਆਰਾ ਇਸ ਤਰ੍ਹਾਂ ਦਾ ਗੰਭੀਰ ਰੋਲ ਹੁਣ ਤੱਕ ਦੀ ਅਪਣੀ ਕਿਸੇ ਫਿਲਮ ਵਿਚ ਅਦਾ ਨਹੀਂ ਕੀਤਾ ਗਿਆ।

ਇਸ ਤੋਂ ਇਲਾਵਾ ਇਸ ਨਾਲ ਜੁੜਿਆ ਇਕ ਹੋਰ ਅਹਿਮ ਪੱਖ ਇਹ ਵੀ ਹੈ ਕਿ ਵਿਆਹ ਉਪਰੰਤ ਰਿਲੀਜ਼ ਹੋਣ ਵਾਲੀ ਇਹ ਉਨਾਂ ਦੀ ਪਹਿਲੀ ਫਿਲਮ ਹੈ, ਜੋ ਉਨਾਂ ਦੇ ਕਰੀਅਰ ਨੂੰ ਇਮੇਜ ਵਾਈਜ਼ ਇੱਕ ਹੋਰ ਟਰਨਿੰਗ ਪੁਆਇੰਟ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.