ETV Bharat / entertainment

ਇਸ ਚਰਚਿਤ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਅਦਾਕਾਰ ਯਸ਼ਪਾਲ ਸ਼ਰਮਾ, ਅਹਿਮ ਭੂਮਿਕਾ 'ਚ ਅਉਣਗੇ ਨਜ਼ਰ - Punjabi Film Sector 17

author img

By ETV Bharat Entertainment Team

Published : May 19, 2024, 12:14 PM IST

Punjabi Film Sector 17: ਬਹੁ ਚਰਚਿਤ ਪੰਜਾਬੀ ਫ਼ਿਲਮ 'ਸੈਕਟਰ 17' ਵਿੱਚ ਹੁਣ ਅਦਾਕਾਰ ਯਸ਼ਪਾਲ ਸ਼ਰਮਾ ਵੀ ਨਜ਼ਰ ਆਉਣਗੇ। ਉਨ੍ਹਾਂ ਨੂੰ ਇਸ ਫਿਲਮ 'ਚ ਸ਼ਾਮਲ ਕਰ ਲਿਆ ਗਿਆ ਹੈ। ਅਦਾਕਾਰ ਯਸ਼ਪਾਲ ਸ਼ਰਮਾ ਆਪਣੇ ਹਿੱਸੇ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕਰਨਗੇ।

Punjabi Film Sector 17
Punjabi Film Sector 17 (Etv Bharat)

ਫਰੀਦਕੋਟ: ਪੰਜਾਬੀ ਸਿਨੇਮਾ ਦੀ ਬਹੁ ਚਰਚਿਤ ਫ਼ਿਲਮ 'ਸੈਕਟਰ 17' ਦੀ ਕਾਸਟ ਵਿੱਚ ਹੁਣ ਦਿਗਜ਼ ਬਾਲੀਵੁੱਡ ਅਦਾਕਾਰ ਯਸ਼ਪਲ ਸ਼ਰਮਾ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਉਹ ਇਸ ਡਰਾਮਾ ਫ਼ਿਲਮ ਵਿੱਚ ਕਾਫ਼ੀ ਮਹੱਤਵਪੂਰਨ ਸਪੋਰਟਿੰਗ ਭੂਮਿਕਾ ਨਿਭਾਉਂਦੇ ਨਜ਼ਰ ਆਉਗੇ। 'ਅਦਿਤਯ ਗਰੁੱਪ' ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਹਰਮਨ ਸੂਦ, ਸਹਿ ਨਿਰਮਾਣਕਾਰ ਵਿਰਾਟ ਕਪੂਰ ਹਨ। 'ਗੁਰੂ ਪ੍ਰੋਡੋਕਸ਼ਨ' ਦੀ ਸੁਯੰਕਤ ਅਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰ ਰਹੇ ਹਨ, ਜਿੰਨਾਂ ਵੱਲੋ ਨਿਰਦੇਸ਼ਿਤ ਕੀਤੀ ਫਿਲਮ 'ਜੇ ਜੱਟ ਵਿਗੜ ਗਿਆ' ਇੰਨੀ ਦਿਨੀ ਸਿਨੇਮਾ ਦਾ ਸ਼ਿੰਗਾਰ ਬਣੀ ਹੋਈ ਹੈ ਅਤੇ ਦੇਸ਼ ਵਿਦੇਸ਼ ਵਿੱਚ ਕਾਫ਼ੀ ਸਫਲਤਾ ਹਾਸਿਲ ਕਰ ਰਹੀ ਹੈ।

ਬੀਤੇ ਦਿਨ ਅਨਾਊਸ ਕੀਤੀ ਗਈ ਅਤੇ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫ਼ਿਲਮ ਦਾ ਲੇਖਣ ਪ੍ਰਿੰਸ ਕੰਵਲਜੀਤ ਸਿੰਘ ਵੱਲੋ ਕੀਤਾ ਜਾ ਰਿਹਾ ਹੈ, ਜੋ ਬਤੌਰ ਅਦਾਕਾਰ ਵੀ ਇਸ ਫ਼ਿਲਮ ਵਿੱਚ ਲੀਡਿੰਗ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਹੋਬੀ ਧਾਲੀਵਾਲ, ਰੰਗਦੇਵ, ਅਜੇ ਜੇਠੀ, ਭਾਰਤੀ ਦੱਤ ਵੀ ਸ਼ਾਨਦਾਰ ਰੋਲ ਪਲੇ ਕਰਦੇ ਨਜ਼ਰ ਆਉਣਗੇ। ਹੁਣ ਇਸ ਫਿਲਮ 'ਚ ਅਦਾਕਾਰ ਯਸ਼ਪਾਲ ਸ਼ਰਮਾ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਹਿੰਦੀ ਸਿਨੇਮਾ ਦੇ ਅਦਾਕਾਰ ਯਸ਼ਪਾਲ ਸ਼ਰਮਾ ਜਲਦ ਹੀ ਅਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

ਪਾਲੀਵੁੱਡ ਦੀਆਂ ਕਈਆਂ ਵੱਡੀਆ ਅਤੇ ਕਾਮਯਾਬ ਫਿਲਮਾਂ ਦਾ ਪ੍ਰਭਾਵਸ਼ਾਲੀ ਹਿੱਸਾ ਰਹੇ ਅਦਾਕਾਰ ਯਸ਼ਪਾਲ ਸ਼ਰਮਾ ਵੱਲੋ ਕੀਤੇ ਪੰਜਾਬੀ ਫ਼ਿਲਮ ਪ੍ਰੋਜੋਕਟਸ ਵਿੱਚ 'ਦੁਸ਼ਮਣ', 'ਮੁਖਤਿਆਰ ਚੱਢਾ', 'ਸਰਦਾਰ ਜੀ 2', 'ਜੱਟ ਜੇਮਜ਼ ਬਾਂਡ', 'ਲਵਰ' ਆਦਿ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ ਅਦਾਕਾਰ ਯਸ਼ਪਾਲ ਸ਼ਰਮਾ ਰਿਲੀਜ਼ ਹੋਣ ਜਾ ਰਹੀ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਫਿਲਮ 'ਕੁੜੀ ਹਰਿਆਣੇ ਵੱਲ ਦੀ' ਵਿੱਚ ਵੀ ਅਹਿਮ ਰੋਲ ਨਿਭਾਉਦੇ ਨਜ਼ਰ ਆਉਣਗੇ। ਇਹ ਅਦਾਕਾਰ ਹਿੰਦੀ ਸਿਨੇਮਾ ਵਿੱਚ ਸਫ਼ਲਤਾ ਹਾਸਲ ਕਰਨ ਦੇ ਬਾਵਜੂਦ ਪੰਜਾਬੀ ਸਿਨੇਮਾ ਵਿੱਚ ਵੀ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਲਗਾਤਾਰ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਨੂੰ ਕਰਵਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.