ETV Bharat / entertainment

ਲੋਕ-ਅਰਪਣ ਹੋਈ ਰਾਣਾ ਜੰਗ ਬਹਾਦਰ ਦੀ ਲਿਖੀ ਇਹ ਪੁਸਤਕ, ਸਾਹਿਤ ਅਤੇ ਨਾਟ ਖਿੱਤੇ 'ਚ ਮੁੜ ਹੋਏ ਸਰਗਰਮ - Rana Jung Bahadur

author img

By ETV Bharat Punjabi Team

Published : Apr 8, 2024, 3:31 PM IST

Rana Jung Bahadur: ਰਾਣਾ ਜੰਗ ਬਹਾਦਰ ਦੀ ਨਵੀਂ ਕਿਤਾਬ 'ਚੰਨ ਦਾਗ਼ੀ' ਪ੍ਰਕਾਸ਼ਤ ਹੋ ਗਈ ਹੈ, ਕਿਤਾਬ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ।

Rana Jung Bahadur
Rana Jung Bahadur

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਅਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਰਾਣਾ ਜੰਗ ਬਹਾਦਰ, ਜੋ ਆਪਣੇ ਸ਼ੁਰੂਆਤੀ ਪੜਾਅ ਦਾ ਅਹਿਮ ਹਿੱਸਾ ਰਹੇ ਨਾਟਕ ਅਤੇ ਸਾਹਿਤ ਖੇਤਰ ਵਿੱਚ ਵੀ ਮੁੜ ਸਰਗਰਮ ਹੁੰਦੇ ਜਾ ਰਹੇ ਹਨ, ਜਿਸ ਦਾ ਹੀ ਭਲੀਭਾਂਤ ਪ੍ਰਗਟਾਵਾ ਕਰਵਾ ਰਹੀ ਹੈ ਉਨ੍ਹਾਂ ਦੀ ਨਵੀਂ ਲੋਕ ਅਰਪਣ ਹੋਈ ਨਾਟ-ਪੁਸਤਕ 'ਚੰਨ ਦਾਗ਼ੀ' ਹੈ, ਜਿਸ ਨੂੰ ਪਾਠਕਾਂ ਦਾ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

'ਸ਼ੁਰਸ਼ਟੀ ਪ੍ਰਕਾਸ਼ਨ' ਵੱਲੋਂ ਪੇਸ਼ ਅਤੇ ਲੋਕ ਅਰਪਣ ਕੀਤੇ ਗਈ ਇਸ ਨਾਟ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਸਾਹਿਤਕਾਰ ਅਤੇ ਅਦਾਕਾਰ ਰਾਣਾ ਜੰਗ ਬਹਾਦਰ ਦੇ ਅਤਿ ਨੇੜਲੇ ਕਰੀਬੀ ਸਾਥੀ ਜਸਵੀਰ ਸਿੰਘ ਰਾਣਾ ਆਖਦੇ ਹਨ ਮੇਰੇ ਪਿੰਡ ਅਮਰਗੜ੍ਹ, ਜੋ ਰਾਣਾ ਜੰਗ ਬਹਾਦਰ ਦਾ ਵੀ ਪੁਸ਼ਤੈਨੀ ਪਿੰਡ ਹੈ, ਦਾ ਮਾਣ ਵਧਾਉਣ ਵਿੱਚ ਉਨਾਂ ਦਾ ਅਪਾਰ ਯੋਗਦਾਨ ਰਿਹਾ ਹੈ।

ਉਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਅੱਗੇ ਕਿਹਾ ਕਿ ਮੇਰੇ ਸਮੇਤ ਹਰ ਪਿੰਡ ਵਾਸੀ ਹਿੰਦੀ ਪੰਜਾਬੀ ਫਿਲਮਾਂ ਵਿੱਚ ਉਨ੍ਹਾਂ ਦੀ ਕੀਤੀ ਜਾਂਦੀ ਪ੍ਰਭਾਵੀ ਅਦਾਕਾਰੀ ਦਾ ਹਮੇਸ਼ਾ ਕਾਇਲ ਰਿਹਾ ਹੈ। ਉਨਾਂ ਕਿਹਾ ਕਿ ਸਧਾਰਨ ਪਰਿਵਾਰ ਅਤੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਮਾਇਆਨਗਰੀ ਵਿੱਚ ਨਾਂਅ ਅਤੇ ਮੁਕਾਮ ਬਣਉਣਾ ਆਸਾਨ ਨਹੀਂ ਹੁੰਦਾ, ਪਰ ਆਪਣੇ ਕੁਝ ਕਰ ਗੁਜ਼ਰਣ ਦੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੇ ਚੱਲਦਿਆਂ ਇਸ ਹੋਣਹਾਰ ਸ਼ਖਸ਼ੀਅਤ ਨੇ ਆਪਣੇ ਦੇਖੇ ਹਰ ਸੁਫਨੇ ਨੂੰ ਸੱਚ ਕਰ ਵਿਖਾਇਆ ਹੈ।

ਉਨ੍ਹਾਂ ਕਿਹਾ ਕਿ ਫਿਲਮਾਂ ਦੇ ਨਾਲ-ਨਾਲ ਸਾਹਿਤ ਅਤੇ ਨਾਟਕਕਾਰੀ ਨਾਲ ਵੀ ਉਨਾਂ ਦਾ ਮੋਹ ਅਤੇ ਰੁਚੀ ਅੱਲੜ੍ਹ ਉਮਰ ਤੋਂ ਰਹੀ ਹੈ ਅਤੇ ਸੰਘਰਸ਼ਸ਼ੀਲ ਪੜਾਅ ਦੌਰਾਨ ਕਈ ਨਾਟਕਾਂ ਦਾ ਲੇਖਣ ਅਤੇ ਨਿਰਦੇਸ਼ਨ ਵੀ ਉਨਾਂ ਵੱਲੋਂ ਕੀਤਾ ਜਾ ਚੁੱਕਿਆ ਹੈ, ਜਿੰਨਾਂ ਨੂੰ ਨਾਟਕ ਪ੍ਰੇਮੀਆਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਗਿਆ।

ਉਨਾਂ ਦੱਸਿਆ ਕਿ ਪਾਠਕਾਂ ਸਨਮੁੱਖ ਕੀਤੀ ਗਈ ਇਹ ਨਾਟ ਪੁਸਤਕ ਉਨਾਂ ਦੀ ਲਿਖੀ ਦੂਸਰੀ ਪੁਸਤਕ ਹੈ, ਜੋ ਇਸ ਤੋਂ ਪਹਿਲਾਂ ਵੀ ਨਾਟਕ "ਬੋਦੀ ਵਾਲਾ ਤਾਰਾ" ਅਧਾਰਿਤ ਪੁਸਤਕ ਦਾ ਲੇਖਨ ਕਰ ਚੁੱਕੇ ਹਨ, ਜਿਸ ਨੂੰ ਵੀ ਸਾਹਿਤ ਗਲਿਆਰਿਆਂ ਵਿੱਚ ਕਾਫ਼ੀ ਸਰਾਹਿਆ ਗਿਆ ਸੀ।

ਓਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਹ ਬਾ-ਕਮਾਲ ਅਦਾਕਾਰ ਇੰਨੀਂ ਦਿਨੀਂ ਕਈ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਵਿਅਸਤ ਹਨ, ਜਿੰਨਾਂ ਵਿੱਚ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਕੇਸੀ ਬੋਕਾਡੀਆ ਦੀ ਨਵੀਂ ਹਿੰਦੀ 'ਤੀਸਰੀ ਬੇਗਮ' ਵੀ ਸ਼ਾਮਿਲ ਹੈ, ਜਿਸ ਵਿੱਚ ਬਹੁਤ ਹੀ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰੀ ਅਉਣਗੇ ਇਹ ਬਿਹਤਰੀਨ ਐਕਟਰ।

ETV Bharat Logo

Copyright © 2024 Ushodaya Enterprises Pvt. Ltd., All Rights Reserved.