ETV Bharat / education-and-career

ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਪੀਐਮ ਮੋਦੀ ਦੀਆਂ 7 ਖਾਸ ਗੱਲਾਂ

author img

By ETV Bharat Punjabi Team

Published : Jan 29, 2024, 3:49 PM IST

Updated : Jan 29, 2024, 4:00 PM IST

Pariksha Pe Charcha 2024: ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨਾਲ 'ਪ੍ਰੀਖਿਆ ਪੇ ਚਰਚਾ' ਦੇ ਰਾਹੀ ਗੱਲ ਕਰ ਰਹੇ ਹਨ। ਹਰ ਸਾਲ ਬੋਰਡ ਪ੍ਰੀਖਿਆ ਤੋਂ ਪਹਿਲਾ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।

Pariksha Pe Charcha 2024
Pariksha Pe Charcha 2024

ਹੈਦਰਾਬਾਦ: ਪ੍ਰਧਾਨਮੰਤਰੀ ਨਰਿੰਦਰ ਮੋਦੀ ਬੋਰਡ ਪ੍ਰੀਖਿਆ 2024 ਤੋਂ ਪਹਿਲਾ ਦੇਸ਼ਭਰ ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਤਣਾਅ ਨੂੰ ਘਟ ਕਰਨ ਲਈ 'ਪ੍ਰੀਖਿਆ ਪੇ ਚਰਚਾ' ਕਰ ਰਹੇ ਹਨ। ਅੱਜ ਦਿੱਲੀ ਦੇ ਪ੍ਰਗਤੀ ਮੈਦਾਨ, ਭਾਰਤ ਮੰਡਪਮ 'ਚ ਇਹ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਇਸ ਪ੍ਰੋਗਰਾਮ 'ਚ ਪ੍ਰਧਾਨਮੰਤਰੀ ਮੋਦੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਬੋਰਡ ਪ੍ਰੀਖਿਆ ਤੋਂ ਪਹਿਲਾ ਹੋਣ ਵਾਲੇ ਤਣਾਅ ਅਤੇ ਡਰ ਨੂੰ ਘਟ ਕਰਨ ਲਈ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਦਿੱਤੇ ਟਿਪਸ:

ਪ੍ਰਧਾਨਮੰਤਰੀ ਨੇ ਵਿਦਿਆਰਥੀਆਂ ਨੂੰ ਦੱਸੇ ਰੀਲਸ ਦੇਖਣ ਦੇ ਨੁਕਸਾਨ: ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਰੀਲਸ ਦੇਖਣ ਨਾਲ ਸਮੇਂ ਅਤੇ ਨੀਂਦ ਖਰਾਬ ਹੋਵੇਗੀ। ਜੋ ਤੁਸੀਂ ਪੜ੍ਹਾਈ ਕੀਤੀ ਹੋਵੇਗੀ, ਉਹ ਵੀ ਤੁਹਾਨੂੰ ਯਾਦ ਨਹੀਂ ਰਹੇਗਾ। ਨੀਂਦ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੁੰਦੀ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ, ਤਾਂ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸਦੇ ਨਾਲ ਹੀ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਫਿੱਟ ਰਹਿਣ ਲਈ ਕਸਰਤ ਕਰੋ।

ਪ੍ਰੀਖਿਆ ਦਿੰਦੇ ਸਮੇਂ ਖੁਦ 'ਤੇ ਭਰੋਸਾ ਰੱਖੋ: ਪ੍ਰੀਖਿਆ 'ਚ ਸਭ ਤੋਂ ਵੱਡਾ ਚੈਲੇਂਜ਼ ਲਿਖਣਾ ਹੁੰਦਾ ਹੈ। ਇਸ ਲਈ ਵੱਧ ਤੋਂ ਵੱਧ ਲਿਖਣ ਦੀ ਪ੍ਰੈਕਟਿਸ ਕਰੋ। ਪ੍ਰੀਖਿਆ ਤੋਂ ਪਹਿਲਾ ਜਿਸ ਵਿਸ਼ੇ ਬਾਰੇ ਤੁਸੀਂ ਪੜ੍ਹਿਆ ਹੈ, ਉਸ ਬਾਰੇ ਲਿਖੋ। ਪ੍ਰੈਕਟਿਸ ਕਰਨ ਨਾਲ ਤੁਹਾਨੂੰ ਪ੍ਰੀਖਿਆ ਵਾਲੇ ਦਿਨ ਖੁਦ 'ਤੇ ਭਰੋਸਾ ਰਹੇਗਾ, ਕਿ ਤੁਸੀਂ ਪੇਪਰ ਲਿਖ ਲਓਗੇ। ਪ੍ਰੀਖਿਆ ਦਿੰਦੇ ਸਮੇਂ ਹੋਰਨਾਂ ਬੱਚਿਆ ਵੱਲ ਧਿਆਨ ਨਾ ਦਿਓ, ਸਗੋ ਖੁਦ 'ਤੇ ਭਰੋਸਾ ਰੱਖੋ।

ਪ੍ਰੀਖਿਆ ਦੇਣ ਤੋਂ ਪਹਿਲਾ 10 ਮਿੰਟ ਮਸਤੀ ਕਰੋ: ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਪ੍ਰੀਖਿਆ ਦੇਣ ਤੋਂ ਪਹਿਲਾ ਆਰਾਮ ਨਾਲ ਬੈਠੋ ਅਤੇ 10-15 ਮਿੰਟ ਮਸਤੀ ਕਰੋ। ਇਸ ਤਰ੍ਹਾਂ ਪ੍ਰੀਖਿਆ ਦਾ ਤਣਾਅ ਨਹੀਂ ਹੋਵੇਗਾ। ਫਿਰ ਜਦੋ ਤੁਹਾਡੇ ਹੱਥ 'ਚ ਪ੍ਰਸ਼ਨ ਪੱਤਰ ਆ ਜਾਵੇਗਾ, ਤਾਂ ਤੁਸੀਂ ਆਰਾਮ ਨਾਲ ਪੇਪਰ ਕਰ ਸਕੋਗੇ। ਪੇਪਰ ਦਿੰਦੇ ਸਮੇਂ ਡਰੋ ਨਾ। ਪਹਿਲਾ ਸਾਰਾ ਪ੍ਰਸ਼ਨ ਪੱਤਰ ਪੜ੍ਹ ਲਓ ਅਤੇ ਫਿਰ ਉਸਨੂੰ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ।

ਤਕਨਾਲੋਜੀ ਦਾ ਸਹੀ ਇਸਤੇਮਾਲ: ਘਰ ਅਤੇ ਪਰਿਵਾਰ ਦੇ ਅੰਦਰ ਚੰਗਾ ਵਾਤਾਵਰਣ ਜ਼ਰੂਰੀ ਹੈ। ਤਕਨਾਲੋਜੀ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਸਕ੍ਰੀਨ ਟਾਈਮਰ ਆਨ ਕਰਕੇ ਰੱਖੋ, ਤਾਂਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜ਼ਿਆਦਾ ਫੋਨ ਦਾ ਇਸਤੇਮਾਲ ਤਾਂ ਨਹੀਂ ਕੀਤਾ।

ਫੈਸਲਾ ਲੈਣਾ ਜ਼ਰੂਰੀ: ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਅੱਜ ਰਾਸ਼ਟਰੀ ਸਿੱਖਿਆ ਨੀਤੀ ਤੁਹਾਡੇ ਲਈ ਬਹੁਤ ਸਾਰੀਆਂ ਸੁਵਿਧਾਵਾਂ ਲੈ ਕੇ ਆਈ ਹੈ। ਤੁਸੀਂ ਆਪਣਾ ਖੇਤਰ ਅਤੇ ਰਸਤਾ ਬਦਲ ਸਕਦੇ ਹੋ। ਤੁਸੀਂ ਆਪਣੇ ਦਮ 'ਤੇ ਤਰੱਕੀ ਕਰ ਸਕਦੇ ਹੋ। ਮੈਂ ਦੇਖਿਆ ਕਿ ਜਿਸ ਤਰ੍ਹਾਂ ਬੱਚਿਆਂ ਦੀ ਪ੍ਰਤਿਭਾ ਦਾ ਪ੍ਰਗਟਾਵਾ ਹੋਇਆ ਹੈ, ਉਹ ਦੇਖਣ ਯੋਗ ਹੈ। ਇਨ੍ਹਾਂ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਨਾਰੀ ਸ਼ਕਤੀ ਦੀ ਮਹੱਤਤਾ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸਾਨੂੰ ਕਿਸੇ ਵੀ ਸਥਿਤੀ ਵਿੱਚ ਫੈਸਲਾ ਲੈਣ ਦੇ ਯੋਗ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਪਰਿਵਾਰ ਨਾਲ ਕਿਸੇ ਰੈਸਟੋਰੈਂਟ ਵਿਚ ਜਾਂਦੇ ਹੋ, ਤਾਂ ਪਹਿਲਾਂ ਤੁਸੀਂ ਸੋਚਦੇ ਹੋ ਕਿ ਮੈਂ ਇਹ ਆਰਡਰ ਕਰਾਂਗਾ, ਫਿਰ ਜਦੋਂ ਤੁਸੀਂ ਆਪਣੇ ਕੋਲ ਕਿਸੇ ਹੋਰ ਟੇਬਲ ਨੂੰ ਦੇਖਦੇ ਹੋ, ਤਾਂ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ। ਜੋ ਲੋਕ ਖਾਣੇ ਦੀ ਮੇਜ਼ 'ਤੇ ਫੈਸਲੇ ਨਹੀਂ ਲੈ ਸਕਦੇ, ਉਹ ਕਦੇ ਵੀ ਭੋਜਨ ਦਾ ਆਨੰਦ ਨਹੀਂ ਲੈ ਸਕਦੇ।

ਮਾਪਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਇਹ ਸਲਾਹ:

ਮਾਪੇ ਬੱਚਿਆ ਵਿਚਕਾਰ ਕਰਦੇ ਨੇ ਮੁਕਾਬਲਾ: ਪੀਐਮ ਨੇ ਕਿਹਾ, ਜੇਕਰ ਜ਼ਿੰਦਗੀ ਵਿੱਚ ਚੁਣੌਤੀਆਂ ਨਹੀਂ ਹਨ ਤਾਂ ਜ਼ਿੰਦਗੀ ਬਹੁਤ ਬਿਹਤਰ ਹੋ ​​ਜਾਵੇਗੀ। ਇਸ ਲਈ ਮੁਕਾਬਲਾ ਹੋਣਾ ਚਾਹੀਦਾ ਹੈ, ਪਰ ਆਪਣੇ ਬੱਚੇ ਦੀ ਕਿਸੇ ਹੋਰ ਨਾਲ ਤੁਲਨਾ ਨਾ ਕਰੋ। ਘਰ ਵਿੱਚ ਮਾਂ-ਬਾਪ ਵੱਲੋਂ ਦੋ ਭੈਣਾਂ-ਭਰਾਵਾਂ ਵਿੱਚ ਮੁਕਾਬਲੇ ਦੀ ਭਾਵਨਾ ਬੀਜੀ ਜਾਂਦੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਇੱਕ-ਦੂਜੇ ਨਾਲ ਤੁਲਨਾ ਨਾ ਕਰੋ, ਕਿਉਕਿ ਬਾਅਦ 'ਚ ਤੁਹਾਡੇ ਬੱਚਿਆ ਨੂੰ ਮੁਸ਼ਕਿਲ ਹੋ ਸਕਦੀ ਹੈ।

ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਦੀ ਸਲਾਹ:

ਅਧਿਆਪਕਾਂ ਦਾ ਕੰਮ ਵਿਦਿਆਰਥੀਆਂ ਦੀ ਜ਼ਿੰਦਗੀ ਬਦਲਣਾ ਹੈ: ਪ੍ਰਧਾਨਮੰਤਰੀ ਨੇ ਕਿਹਾ ਕਿ ਹਰ ਕਿਸੇ ਕੋਲ ਡਿਗਰੀ ਹੁੰਦੀ ਹੈ, ਪਰ ਕੁਝ ਡਾਕਟਰ ਵਧੇਰੇ ਸਫਲ ਹੁੰਦੇ ਹਨ, ਕਿਉਂਕਿ ਉਹ ਮਰੀਜ਼ ਨੂੰ ਦੁਬਾਰਾ ਫ਼ੋਨ ਕਰਕੇ ਪੁਸ਼ਟੀ ਕਰਦੇ ਹਨ ਕਿ ਉਸਨੇ ਦਵਾਈ ਲੈ ਲਈ ਹੈ। ਇਸ ਤਰ੍ਹਾਂ ਦਾ ਰਿਸ਼ਤਾ ਅੱਧਾ ਰੋਗੀ ਨੂੰ ਠੀਕ ਕਰ ਦਿੰਦਾ ਹੈ। ਮੰਨ ਲਓ ਕਿ ਇੱਕ ਬੱਚੇ ਨੇ ਚੰਗਾ ਕੀਤਾ ਅਤੇ ਅਧਿਆਪਕ ਉਸ ਦੇ ਘਰ ਜਾ ਕੇ ਮਿਠਾਈ ਮੰਗਦਾ ਹੈ, ਤਾਂ ਉਸ ਪਰਿਵਾਰ ਨੂੰ ਤਾਕਤ ਮਿਲੇਗੀ। ਪਰਿਵਾਰ ਵਾਲੇ ਇਹ ਵੀ ਸੋਚ ਸਕਦੇ ਹਨ ਕਿ ਜੇ ਅਧਿਆਪਕ ਨੇ ਸਾਡੇ ਬੱਚੇ ਦੀ ਤਾਰੀਫ਼ ਕੀਤੀ ਹੈ, ਤਾਂ ਸਾਨੂੰ ਵੀ ਬੱਚੇ ਵੱਲ ਥੋੜ੍ਹਾ ਹੋਰ ਧਿਆਨ ਦੇਣਾ ਚਾਹੀਦਾ ਹੈ। ਅਧਿਆਪਕ ਦਾ ਕੰਮ ਨੌਕਰੀ ਬਦਲਣਾ ਨਹੀਂ, ਵਿਦਿਆਰਥੀ ਦੀ ਜ਼ਿੰਦਗੀ ਬਦਲਣਾ ਹੈ।

Last Updated : Jan 29, 2024, 4:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.