ETV Bharat / business

ਸੋਨਾ ਹੋਇਆ ਆਮ ਜਨਤਾ ਦੀ ਪਹੁੰਚ ਤੋਂ ਬਾਹਰ; ਸੁਨਿਆਰੇ ਵੀ ਹੋ ਰਹੇ ਪ੍ਰੇਸ਼ਾਨ, ਜਾਣੋ ਕਿਉਂ - Gold Rate Today

author img

By ETV Bharat Punjabi Team

Published : Apr 17, 2024, 1:24 PM IST

Gold Rate Today
Gold Rate Today

Gold Rate Today : ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ ਹੈ। ਸੋਨਾ 73 ਹਜ਼ਾਰ ਪ੍ਰਤੀ ਤੋਲੇ ਤੋਂ ਪਾਰ ਹੋ ਗਿਆ ਹੈ। ਸੁਨਿਆਰਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲੋਂ ਪੁਰਾਣੇ ਆਰਡਰ ਪੂਰੇ ਵੀ ਨਹੀਂ ਹੋ ਰਹੇ ਹਨ। ਬਾਜ਼ਾਰ ਵਿੱਚ ਮੰਦੀ ਛਾ ਚੁੱਕੀ ਹੈ। ਪੜ੍ਹੋ ਪੂਰੀ ਖ਼ਬਰ।

ਸੋਨਾ ਹੋਇਆ ਆਮ ਜਨਤਾ ਦੀ ਪਹੁੰਚ ਤੋਂ ਬਾਹਰ

ਲੁਧਿਆਣਾ: ਵਿਸ਼ਵ ਭਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਉਛਾਲ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਕਾਰਨ ਈਰਾਨ ਅਤੇ ਇਜਰਾਇਲ ਵਿੱਚ ਚੱਲ ਰਿਹਾ ਤਣਾਅ ਹੈ। ਸੋਨੇ ਦੀਆਂ ਕੀਮਤਾਂ ਵਿੱਚ ਰੋਜਾਨਾ ਇਜਾਫਾ ਹੋ ਰਿਹਾ ਹੈ। ਅੱਜ ਵੀ ਸੋਨੇ ਦੀ ਕੀਮਤ ਦੇ ਵਿੱਚ 1.60 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਸੋਨੇ ਦੀਆਂ ਕੀਮਤਾਂ ਅੱਜ 72,600 ਪ੍ਰਤੀ ਤੋਲਾ ਆਈ ਹੈ ਅਤੇ ਕੌਮਾਂਤਰੀ ਮਾਰਕੀਟ ਵਿੱਚ ਸਪੋਟ ਗੋਲਡ ਦੀ ਕੀਮਤ 2360 ਡਾਲਰ ਪ੍ਰਤੀ ਔਸ ਦੇ ਨੇੜੇ ਪਹੁੰਚ ਗਈ ਹੈ। ਚਾਂਦੀ ਦੀ ਵੀ ਕੀਮਤਾਂ 84 ਹਜ਼ਾਰ ਰੁਪਏ ਤੋਂ ਪਾਰ ਹੋ ਚੁੱਕੀਆਂ ਹਨ।

ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਪਿਛਲੇ ਇੱਕ ਮਹੀਨੇ ਦੇ ਵਿੱਚ ਲਗਭਗ 15 ਫੀਸਦੀ ਦੇ ਕਰੀਬ ਸੋਨੇ ਦੀ ਕੀਮਤਾਂ ਵਿੱਚ ਇਜਾਫਾ ਹੋ ਚੁੱਕਾ ਹੈ। ਪਿਛਲੇ ਡੇਢ ਮਹੀਨੇ ਪਹਿਲਾਂ ਸੋਨੇ ਦੀ ਕੀਮਤ ਲਗਭਗ 62,000 ਪ੍ਰਤੀ ਤੋਲਾ ਸੀ ਅਤੇ ਡੇਢ ਮਹੀਨੇ ਵਿੱਚ ਹੀ 10 ਹਜ਼ਾਰ ਰੁਪਏ ਤੋਂ ਵੱਧ ਪ੍ਰਤੀ ਤੋਲਾ ਕੀਮਤ ਦੇ ਵਿੱਚ ਇਜਾਫਾ ਹੋਇਆ ਹੈ।

Gold Rate Today
ਸੋਨੇ ਦਾ ਰੇਟ ਵਧਿਆ

ਕਿਉਂ ਵਧੀਆਂ ਕੀਮਤਾਂ : ਹਾਲਾਂਕਿ ਸੋਨੇ ਅਜਿਹੀ ਧਾਤੂ ਹੈ ਜਿਸ ਦੀ ਕੀਮਤ ਹਮੇਸ਼ਾ ਵੱਧਦੀ ਹੀ ਹੈ, ਪਰ ਪਿਛਲੇ ਕੁਝ ਸਮੇਂ ਦੇ ਵਿੱਚ ਲਗਾਤਾਰ ਆ ਰਹੇ ਉਛਾਲ ਨੂੰ ਈਰਾਨ ਅਤੇ ਇਜਰਾਇਲ ਦੇ ਵਿਚਕਾਰ ਵਧ ਰਹੇ ਤਣਾਅ ਨੂੰ ਦੱਸਿਆ ਜਾ ਰਿਹਾ ਹੈ। ਡਾਲਰ ਵਿੱਚ ਲਗਾਤਾਰ ਤੇਜ਼ੀ ਦੇ ਬਾਵਜੂਦ ਵੀ ਸੋਨੇ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਥੋੜਾ ਇਜਾਫਾ ਹੋਇਆ ਹੈ। 22 ਕੈਰਟ ਸੋਨੇ ਦੀ ਜੇਕਰ ਗੱਲ ਕੀਤੀ ਜਾਵੇ, ਤਾਂ 66000 ਪ੍ਰਤੀ ਤੋਲਾ ਤੋਂ ਪਾਰ ਹੋ ਗਿਆ ਹੈ। ਹਾਲਾਂਕਿ, ਅੱਜ ਕੁਝ ਕੀਮਤਾਂ ਵਿੱਚ ਜ਼ਰੂਰ ਕਮੀ ਵੇਖਣ ਨੂੰ ਮਿਲੀ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਮੰਗਲਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 701 ਰੁਪਏ ਹੋਰ ਵਧੀ ਹੈ ਅਤੇ ਕੀਮਤ 73,514 ਹੋ ਗਈ ਹੈ।

ਸੋਨੇ ਚਾਂਦੀ ਵਿੱਚ ਰਿਕਾਰਡ ਤੋੜ ਵਾਧਾ: ਲੁਧਿਆਣਾ ਸਰਾਫਾ ਬਾਜ਼ਾਰ ਅਤੇ ਜਨਰਲ ਸੈਕਟਰੀ ਦੇ ਮੁਤਾਬਿਕ ਪਿਛਲੇ 20 ਦਿਨਾਂ ਦੇ ਵਿੱਚ 10 ਤੋਂ 15 ਫੀਸਦੀ ਸੋਨੇ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਇਆ ਹੈ। ਪਿਛਲੇ 16 ਦਿਨ ਵਿੱਚ 4550 ਪ੍ਰਤੀ ਤੋਲਾ ਸੋਨਾ ਮਹਿੰਗਾ ਹੋ ਗਿਆ ਹੈ। ਇੱਕ ਅਪ੍ਰੈਲ ਨੂੰ ਸੋਨੇ ਦੀ ਕੀਮਤ 68 ਹਜ਼ਾਰ 964 ਰੁਪਏ ਪ੍ਰਤੀ ਤੋਲਾ ਸੀ ਜੋ ਕਿ 16 ਅਪ੍ਰੈਲ ਨੂੰ 73 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਸ ਤੋਂ ਪਹਿਲਾਂ, 1990-91 ਦੇ ਵਿੱਚ ਗਲਫ਼ ਵਿਦੇਸ਼ਾਂ ਵਿੱਚ ਚੱਲ ਰਹੀ ਜੰਗ ਦੇ ਦੌਰਾਨ (Gold Price In Punjab) ਸੋਨੇ ਦੀਆਂ ਕੀਮਤਾਂ ਦੇ ਵਿੱਚ ਉਛਾਲ ਵੇਖਣ ਨੂੰ ਮਿਲਿਆ ਸੀ।

ਇਸੇ ਤਰ੍ਹਾਂ 2003 ਵਿੱਚ ਇਰਾਕ ਜੰਗ ਦੌਰਾਨ ਵੀ ਸੋਨਾ ਵਧੀਆ ਸੀ, ਹਾਲਾਂਕਿ 2020 ਦੇ ਵਿੱਚ ਜਦੋਂ ਲੋਕਡਾਊਨ ਚੱਲ ਰਿਹਾ ਸੀ। ਉਸ ਵੇਲੇ 10 ਗ੍ਰਾਮ ਸੋਨੇ ਦੀ ਕੀਮਤ 41 ਹਜ਼ਰ ਰੁਪਏ ਸੀ। ਇਜ਼ਰਾਇਲ ਅਤੇ ਹਿਮਾਸ ਦੀ ਜੰਗ 7 ਅਕਤੂਬਰ 2023 ਨੂੰ ਸ਼ੁਰੂ ਹੋਈ ਸੀ, ਉਸ ਵੇਲ੍ਹੇ ਸੋਨੇ ਦੀ ਕੀਮਤ 57,000 ਦੇ ਕਰੀਬ ਸੀ। ਇੱਕ ਨਵੰਬਰ ਤੱਕ ਇਹ ਕੀਮਤ ਵੱਧ ਕੇ 61 ਹਜ਼ਾਰ ਰੁਪਏ ਤੱਕ ਪਹੁੰਚ ਗਈ। ਉੱਥੇ ਹੀ 1 ਜਨਵਰੀ ਤੱਕ ਕੀਮਤ 63,000 ਪ੍ਰਤੀ ਤੋਲਾ ਪਹੁੰਚ ਗਈ, ਜਦਕਿ ਪਿਛਲੇ ਚਾਰ ਮਹੀਨਿਆਂ ਵਿੱਚ ਇਹ ਕੀਮਤ 73 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਮਹਾਰਾਜਾ ਮੰਨਣਾ ਹੈ ਕਿਉਂ ਦੇ ਸਮੇਂ ਦੇ ਵਿੱਚ ਕੀਮਤਾਂ ਹੋਰ ਵੱਧ ਸਕਦੀਆਂ ਹਨ।

Gold Rate Today
ਗਾਹਕ

ਨਹੀਂ ਹੋ ਰਹੇ ਆਰਡਰ ਪੂਰੇ: ਲੁਧਿਆਣਾ ਸਰਾਫਾ ਬਾਜ਼ਾਰ ਦੇ ਜਨਰਲ ਸੈਕਟਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 32 ਸਾਲ ਤੋਂ ਸਵਰਨ ਕਾਰ ਵਜੋ ਕੰਮ ਕਰ ਰਹੇ ਨੇ, ਉਹਨਾਂ ਦੱਸਿਆ ਕਿ ਹਰ ਰੋਜ਼ ਸੋਨੇ ਦੀਆਂ ਕੀਮਤਾਂ ਚ ਰਿਕਾਰਡ ਤੋੜੀ ਇਜਾਫਾ ਹੋ ਰਿਹਾ ਹੈ। ਮਾਰਕੀਟ ਦੇ ਵਿੱਚ ਮੰਦੀ ਚੱਲ ਰਹੀ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਅਡਵਾਂਸ ਦੇ ਵਿੱਚ ਜਿਹੜੇ ਅਸੀਂ ਆਰਡਰ ਬੁੱਕ ਕੀਤੇ ਸਨ ਉਹ ਸਾਨੂੰ ਕੈਂਸਲ ਕਰਨੇ ਪੈ ਰਹੇ ਹਨ ਕਿਉਂਕਿ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵੱਧ ਰਹੀਆਂ ਹੈ। ਅਸੀਂ ਪੁਰਾਣੀਆਂ ਕੀਮਤਾਂ ਉੱਤੇ ਆਰਡਰ ਬੁੱਕ ਕੀਤੇ ਸਨ।

ਸੋਨਾ ਪਹੁੰਚ ਤੋਂ ਬਾਹਰ ਹੋਇਆ: ਲੋਕਾਂ ਨੇ ਪੂਰੀ ਪੇਮੈਂਟ ਵੀ ਨਹੀਂ ਕੀਤੀ ਸੀ ਅਤੇ ਹੁਣ ਨਵੇਂ ਰੇਟ ਆਉਣ ਕਰਕੇ ਸਾਨੂੰ ਪੁਰਾਣੇ ਰੇਟਾਂ ਉੱਤੇ ਆਰਡਰ ਤਿਆਰ ਕਰਨੇ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਚੋਣ ਜਾਬਤਾ ਲੱਗਿਆ ਹੋਇਆ ਹੈ। ਮਾਰਕੀਟ ਵਿੱਚ ਮੰਦੀ ਚੱਲ ਰਹੀ ਸੀ। ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਕਰਕੇ ਹੋਰ ਮੰਦੀ ਸਾਨੂੰ ਵੇਖਣੀ ਪੈ ਰਹੀ ਹੈ। ਲੋਕ ਸਿਰਫ ਮਜਬੂਰੀ ਲਈ ਸੋਨਾ ਖਰੀਦ ਰਹੇ ਹਨ। ਸ਼ੌਂਕ ਲਈ ਕੋਈ ਸੋਨਾ ਨਹੀਂ ਖਰੀਦ ਰਿਹਾ ਵੇਚਣ ਵਾਲਿਆਂ ਦੀ ਗਿਣਤੀ ਜਿਆਦਾ ਹੈ। ਖਰੀਦਣ ਵਾਲਿਆਂ ਦੀ ਘੱਟ ਹੈ। ਉੱਥੇ ਹੀ ਸੋਨਾ ਖਰੀਦਣਾ ਹੈ ਗ੍ਰਾਹਕਾਂ ਨੇ ਵੀ ਦੱਸਿਆ ਕਿ ਵਿਆਹ ਸਮਾਗਮ ਆਉਣ ਕਰਕੇ ਮਜਬੂਰੀ ਕਰਕੇ ਉਹ ਸੋਨਾ ਖਰੀਦਣ ਆਏ ਹਨ ਨਹੀਂ ਤਾਂ ਸੋਨਾ ਉਨ੍ਹਾਂ ਦੀ ਹੱਦ ਤੋਂ ਬਾਹਰ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.