ETV Bharat / bharat

ਕਦੋ ਹੈ ਚੈਤਰ ਨਵਰਾਤਰੀ? ਇੱਥੇ ਜਾਣੋ ਇਸ ਦਿਨ ਦਾ ਮਹੱਤਵ - Chaitra Navratri 2024

author img

By ETV Bharat Punjabi Team

Published : Apr 4, 2024, 12:15 PM IST

Chaitra Navratri 2024: ਹਰ ਸਾਲ ਚੈਤਰ ਨਵਰਾਤਰੀ ਦਾ ਤਿਉਹਾਰ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ ਤੋਂ ਲੈ ਕੇ ਨਵਮੀ ਤੱਕ ਮਨਾਇਆ ਜਾਂਦਾ ਹੈ। ਨਵਰਾਤਰੀ ਵਿੱਚ ਵਿਸ਼ਵ ਦੀ ਮਾਂ ਆਦਿਸ਼ਕਤੀ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ।

Chaitra Navratri 2024
Chaitra Navratri 2024

ਹੈਦਰਾਬਾਦ: ਦੇਸ਼ਭਰ 'ਚ ਨਵਰਾਤਰੀ ਦਾ ਤਿਉਹਾਰ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਵਰਾਤਰੀ ਦਾ ਅਰਥ ਹੈ 'ਨੌ ਵਿਸ਼ੇਸ਼ ਰਾਤਾਂ'। ਇਨ੍ਹਾਂ ਨੌ ਰਾਤਾਂ 'ਚ ਦੇਵੀ ਸ਼ਕਤੀ ਅਤੇ ਉਨ੍ਹਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਹਰ ਸਾਲ ਚੈਤਰ ਨਵਰਾਤਰੀ ਦਾ ਤਿਉਹਾਰ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ ਤੋਂ ਲੈ ਕੇ ਨਵਮੀ ਤੱਕ ਮਨਾਇਆ ਜਾਂਦਾ ਹੈ। ਨਵਰਾਤਰੀ ਵਾਲੇ ਦਿਨ ਵਿਸ਼ਵ ਦੀ ਮਾਂ ਆਦਿਸ਼ਕਤੀ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ੁਭ ਫਲ ਪ੍ਰਾਪਤ ਕਰਨ ਲਈ ਵਰਤ ਰੱਖਿਆ ਜਾਂਦਾ ਹੈ। ਇਸ ਵਾਰ ਚੈਤਰ ਨਵਰਾਤਰੀ ਦੀ ਤਰੀਕ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਉਲਝਣ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚੈਤਰ ਨਵਰਤਾਰੀ ਦੀ ਸ਼ੁਰੂਆਤ 8 ਅਪ੍ਰੈਲ ਅਤੇ ਕੁਝ ਲੋਕ 9 ਅਪ੍ਰੈਲ ਨੂੰ ਚੈਤਰ ਨਵਰਾਤਰੀ ਦੀ ਸ਼ੁਰੂਆਤ ਦੱਸ ਰਹੇ ਹਨ।

ਚੈਤਰ ਨਵਰਾਤਰੀ ਦਾ ਮਹੱਤਵ: ਨਵਰਾਤਰੀ ਦੇ ਦਿਨਾਂ ਤੱਕ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਰੱਖਿਆ ਜਾਂਦਾ ਹੈ। ਇਸ ਦੌਰਾਨ ਮਾਂ ਦੁਰਗਾ ਨੂੰ ਖੁਸ਼ ਕਰਨ ਲਈ ਲੋਕ ਕੀਰਤਨ ਕਰਦੇ ਹਨ। ਹਿੰਦੂ ਮਾਨਤਾਵਾਂ ਅਨੁਸਾਰ, ਨਵਰਾਤਰੀ ਦੇ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਕਰਨ ਨਾਲ ਸੁੱਖ ਅਤੇ ਖੁਸ਼ਹਾਲੀ ਮਿਲਦੀ ਹੈ ਅਤੇ ਮਾਂ ਦੁਰਗਾ ਦਾ ਆਸ਼ੀਰਵਾਦ ਮਿਲਦਾ ਹੈ।

ਕਦੋ ਹੈ ਚੈਤਰ ਨਵਰਾਤਰੀ?: ਸਨਾਤਨ ਧਰਮ ਵਿੱਚ ਨਵਰਾਤਰੀ ਦਾ ਤਿਉਹਾਰ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪੰਚਾਂਗ ਅਨੁਸਾਰ, ਚੈਤਰ ਨਵਰਾਤਰੀ ਦਾ ਤਿਉਹਾਰ 9 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ 17 ਅਪ੍ਰੈਲ ਨੂੰ ਖਤਮ ਹੋਵੇਗਾ। ਅਜਿਹੇ 'ਚ ਤੁਸੀਂ 9 ਅਪ੍ਰੈਲ ਨੂੰ ਮਾਂ ਦੁਰਗਾ ਦੀ ਪੂਜਾ ਕਰ ਸਕਦੇ ਹੋ।

ਚੈਤਰ ਨਵਰਾਤਰੀ ਦੇ ਦਿਨ ਪੂਜਾ:

  1. 9 ਅਪ੍ਰੈਲ ਨੂੰ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਵੇਗੀ।
  2. 10 ਅਪ੍ਰੈਲ 2024 ਨੂੰ ਮਾਂ ਬ੍ਰਹਮਚਾਰਿਨੀ ਦੀ ਪੂਜਾ ਹੋਵੇਗੀ।
  3. 11 ਅਪ੍ਰੈਲ ਨੂੰ ਮਾਤਾ ਚੰਦਰਘੰਟਾ ਦੀ ਪੂਜਾ ਕੀਤੀ ਜਾਵੇਗੀ।
  4. 12 ਅਪ੍ਰੈਲ ਨੂੰ ਮਾਂ ਕੁਸ਼ਮਾਂਡਾ ਦੀ ਪੂਜਾ ਹੋਵੇਗੀ।
  5. 13 ਅਪ੍ਰੈਲ ਨੂੰ ਮਾਂ ਸਕੰਦਮਾਤਾ ਦੀ ਪੂਜਾ ਹੋਵੇਗੀ।
  6. 14 ਅਪ੍ਰੈਲ ਨੂੰ ਮਾਂ ਕਾਤਯਾਨੀ ਦੀ ਪੂਜਾ ਕੀਤੀ ਜਾਵੇਗੀ।
  7. 15 ਅਪ੍ਰੈਲ 2024 ਨੂੰ ਮਾਂ ਕਾਲਰਾਤਰੀ ਦੀ ਪੂਜਾ।
  8. 16 ਅਪ੍ਰੈਲ ਨੂੰ ਮਾਂ ਮਹਾਗੌਰੀ ਦੀ ਪੂਜਾ।
  9. 17 ਅਪ੍ਰੈਲ ਨੂੰ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਵੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.