ETV Bharat / bharat

ਗੈਂਗਸਟਰ ਟਿੱਲੂ ਤਾਜਪੁਰੀਆ ਕਤਲ ਦੇ ਮੁਲਜ਼ਮ ਟੁੰਡਾ ਨੂੰ ਵਿਆਹ ਲਈ ਮਿਲੀ ਕਸਟਡੀ ਪੈਰੋਲ

author img

By ETV Bharat Punjabi Team

Published : Mar 5, 2024, 5:35 PM IST

Tillu Tajpuria Murder Case
Tillu Tajpuria Murder Case

Tillu Tajpuria Murder Case: ਗੈਂਗਸਟਰ ਟਿੱਲੂ ਤਾਜਪੁਰੀਆ ਕਤਲ ਦੇ ਮੁਲਜ਼ਮ ਯੋਗੇਸ਼ ਉਰਫ ਟੁੰਡਾ ਨੂੰ ਦਿੱਲੀ ਹਾਈਕੋਰਟ ਤੋਂ ਵਿਆਹ ਲਈ ਕਸਟਡੀ ਪੈਰੋਲ ਮਿਲ ਗਈ ਹੈ। ਦੱਸ ਦਈਏ ਕਿ ਮੁਲਜ਼ਮ ਟੁੰਡਾ ਨੇ ਆਪਣੇ ਵਿਆਹ ਲਈ ਅਦਾਲਤ ਤੋਂ ਛੇ ਘੰਟੇ ਦੀ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਸੀ।

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਕੇਸ ਦੇ ਮੁਲਜ਼ਮ ਯੋਗੇਸ਼ ਉਰਫ ਟੁੰਡਾ ਨੂੰ ਉਸ ਦੇ ਵਿਆਹ ਲਈ ਛੇ ਘੰਟੇ ਦੀ ਹਿਰਾਸਤੀ ਪੈਰੋਲ ਦੇ ਦਿੱਤੀ ਹੈ। ਜਸਟਿਸ ਅਮਿਤ ਮਹਾਜਨ ਨੇ ਇਹ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਟੁੰਡਾ ਦੀ ਪਟੀਸ਼ਨ 'ਤੇ 21 ਫਰਵਰੀ ਨੂੰ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਸੀ। ਟੁੰਡਾ ਵੱਲੋਂ ਪੇਸ਼ ਹੋਏ ਵਕੀਲ ਵਰਿੰਦਰ ਮੁਆਲ ਅਤੇ ਦੀਪਕ ਕੁਮਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।

ਦਰਅਸਲ, 25 ਜਨਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਟੁੰਡਾ ਦੀ ਉਸ ਦੇ ਵਿਆਹ ਲਈ ਕਸਟਡੀ ਪੈਰੋਲ 'ਤੇ ਰਿਹਾਅ ਕੀਤੇ ਜਾਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਵਿਸ਼ੇਸ਼ ਜੱਜ ਚੰਦਰ ਜੀਤ ਸਿੰਘ ਨੇ ਕਿਹਾ ਸੀ ਕਿ ਬੱਚੇ ਪੈਦਾ ਕਰਨ ਦਾ ਅਧਿਕਾਰ ਸੰਪੂਰਨ ਨਹੀਂ ਹੈ। ਸੁਣਵਾਈ ਦੌਰਾਨ ਟੁੰਡਾ ਵੱਲੋਂ ਪੇਸ਼ ਹੋਏ ਵਕੀਲ ਵਰਿੰਦਰ ਮੁਆਲ ਨੇ ਟੁੰਡਾ ਨੂੰ ਵਿਆਹ ਲਈ ਛੇ ਘੰਟੇ ਦੀ ਪੈਰੋਲ ’ਤੇ ਰਿਹਾਅ ਕਰਨ ਦੀ ਇਜਾਜ਼ਤ ਮੰਗੀ ਸੀ। ਉਸਨੇ ਵਿਆਹ ਤੋਂ ਬਾਅਦ ਵਿਆਹੁਤਾ ਰਿਵਾਜਾਂ ਅਤੇ ਵਿਆਹੁਤਾ ਅਧਿਕਾਰਾਂ ਲਈ ਅੰਤਰਿਮ ਜ਼ਮਾਨਤ ਦੀ ਵੀ ਮੰਗ ਕੀਤੀ ਸੀ।

ਤਿਹਾੜ ਜੇਲ੍ਹ ਵਿੱਚ ਟਿੱਲੂ ਤਾਜਪੁਰੀਆ ਕਤਲ ਕੇਸ ਵਿੱਚ 3 ਅਗਸਤ 2023 ਨੂੰ ਦਿੱਲੀ ਪੁਲਿਸ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਤੋਂ ਇਲਾਵਾ ਅਦਾਲਤ ਵਿਚ ਡਿਜੀਟਲ ਸਬੂਤ ਵੀ ਪੇਸ਼ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਟੁੰਡਾ ਤੋਂ ਇਲਾਵਾ ਛੇ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਜਿਨ੍ਹਾਂ 'ਚ ਦੀਪਕ ਉਰਫ ਤੇਤਾਰ, ਰਿਆਜ਼ ਖਾਨ ਉਰਫ ਸੋਨੂੰ, ਰਾਜੇਸ਼ ਉਰਫ ਕਰਮਬੀਰ, ਵਿਨੋਦ ਉਰਫ ਚਵਾਨੀ ਅਤੇ ਅਤੁਲ ਰਹਿਮਾਨ ਖਾਨ ਸ਼ਾਮਿਲ ਹਨ।

ਅਸਲ ਪਿਛੋਕੜ - ਦੱਸ ਦੇਈਏ ਕਿ ਟਿੱਲੂ ਦੀ 2 ਮਈ 2023 ਨੂੰ ਤਿਹਾੜ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ 'ਚ 6 ਲੋਕਾਂ ਨੂੰ ਟਿੱਲੂ 'ਤੇ ਕਈ ਵਾਰ ਹਮਲਾ ਕਰਦੇ ਦੇਖਿਆ ਗਿਆ। ਸੀਸੀਟੀਵੀ ਫੁਟੇਜ ਵਿਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਦੋਂ ਟਿੱਲੂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਉਸ ਦੀ ਫਿਰ ਕੁੱਟਮਾਰ ਕੀਤੀ। ਦੱਸਿਆ ਜਾਂਦਾ ਹੈ ਕਿ ਟਿੱਲੂ ਗੈਂਗ ਦੇ ਮੈਂਬਰ 24 ਸਤੰਬਰ 2021 ਨੂੰ ਰੋਹਿਣੀ ਕੋਰਟ ਰੂਮ ਵਿੱਚ ਗੈਂਗਸਟਰ ਜਤਿੰਦਰ ਗੋਗੀ ਦੀ ਹੱਤਿਆ ਵਿੱਚ ਸ਼ਾਮਲ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.