ETV Bharat / bharat

ਪੀਐਮ ਮੋਦੀ ਨੇ ਡੀਆਰਡੀਓ ਨੂੰ ਦਿੱਤੀ ਵਧਾਈ, ਕਿਹਾ-ਮਿਸ਼ਨ ਦਿਵਿਆਸਤਰ ਲਈ ਵਿਗਿਆਨੀਆਂ 'ਤੇ ਮਾਣ

author img

By ETV Bharat Punjabi Team

Published : Mar 11, 2024, 9:37 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਐਕਸ ਰਾਹੀਂ ਪੋਸਟ ਕੀਤਾ ਕਿ 'DRDO ਦੇ ਵਿਗਿਆਨੀਆਂ 'ਤੇ ਮਾਣ ਹੈ।'

Prime Minister Narendra Modi
Prime Minister Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਦੇਸ਼ੀ ਅਗਨੀ 5 ਮਿਜ਼ਾਈਲ ਦੇ ਪਹਿਲੇ ਸਫਲ ਉਡਾਨ ਪ੍ਰੀਖਣ ਲਈ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਇਸ ਸਬੰਧ 'ਚ 'ਐਕਸ' 'ਤੇ ਟਵੀਟ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, 'ਮਿਸ਼ਨ ਦਿਵਿਆਸਤਰ ਲਈ ਸਾਡੇ ਡੀਆਰਡੀਓ ਵਿਗਿਆਨੀਆਂ 'ਤੇ ਮਾਣ ਹੈ, ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (ਐਮਆਈਆਰਵੀ) ਤਕਨਾਲੋਜੀ ਨਾਲ ਸਵਦੇਸ਼ੀ ਤੌਰ 'ਤੇ ਵਿਕਸਤ ਅਗਨੀ-5 ਮਿਜ਼ਾਈਲ ਦਾ ਪਹਿਲਾ ਉਡਾਣ ਟੈਸਟ।'

ਪ੍ਰਾਪਤੀਆਂ ਦੀ ਸ਼ਲਾਘਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (ਐੱਮ.ਆਈ.ਆਰ.ਵੀ.) ਨਾਲ ਲੈਸ ਸਵਦੇਸ਼ੀ ਤੌਰ 'ਤੇ ਵਿਕਸਿਤ ਅਗਨੀ-5 ਮਿਜ਼ਾਈਲ ਦੇ ਪਹਿਲੇ ਫਲਾਈਟ ਪ੍ਰੀਖਣ ਦਾ ਹਵਾਲਾ ਦਿੰਦੇ ਹੋਏ ਮਿਸ਼ਨ ਦਿਵਿਆਸਤਰ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।

ਮਹੱਤਵਪੂਰਨ ਮੀਲ ਪੱਥਰ: ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਸਵਦੇਸ਼ੀ ਮਿਜ਼ਾਈਲ ਸਮਰੱਥਾਵਾਂ ਨੂੰ ਅੱਗੇ ਵਧਾਉਣ ਵਿੱਚ ਮਿਸ਼ਨ ਦਿਵਿਆਸਤਰ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਡੀਆਰਡੀਓ ਦੇ ਵਿਗਿਆਨੀਆਂ ਦੁਆਰਾ ਪ੍ਰਦਰਸ਼ਿਤ ਤਕਨੀਕੀ ਹੁਨਰ 'ਤੇ ਮਾਣ ਪ੍ਰਗਟ ਕੀਤਾ। MIRV ਤਕਨੀਕ ਨਾਲ ਅਗਨੀ-5 ਮਿਜ਼ਾਈਲ ਦੀ ਸਫਲ ਪ੍ਰੀਖਣ ਉਡਾਣ ਦੇਸ਼ ਦੀ ਰੱਖਿਆ ਤਿਆਰੀਆਂ ਅਤੇ ਰਣਨੀਤਕ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਚਰਚਾਵਾਂ ਹੋਈਆਂ ਸਹੀ ਸਾਬਿਤ: ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਐਕਸ ਰਾਹੀਂ ਪੋਸਟ ਕਰਕੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੀਡੀਆ 'ਚ ਚਰਚਾ ਸੀ ਕਿ ਪੀਐੱਮ ਮੋਦੀ CAA ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ ਅਤੇ ਉਨ੍ਹਾਂ ਨੇ ਚਰਚਾਵਾਂ ਨੂੰ ਸਹੀ ਸਾਬਿਤ ਕਰਦਿਆਂ ਦੇਸ਼ ਵਿੱਚ CAA ਨਾਗਿਰਕ ਸੋਧ ਬਿੱਲ ਨੂੰ ਲਾਗੂ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.