ਪੰਜਾਬ

punjab

ਕੇਰਲਾ ਤੋਂ ਮਨਾਲੀ ਜਾ ਰਹੀ ਟੂਰਿਸਟ ਬੱਸ ਨਾਲ ਵਾਪਰਿਆ ਵੱਡਾ ਹਾਦਸਾ

By

Published : Apr 3, 2022, 10:30 PM IST

Updated : Feb 3, 2023, 8:21 PM IST

ਗੁਰਦਾਸਪੁਰ: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਦੇ ਨਜ਼ਦੀਕ ਪੈਂਦੇ ਪਿੰਡ ਡੀਡਾ ਸੈਣੀਆ ’ਚ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ। ਬੱਸ ਵਿੱਚ 31 ਟੂਰਿਸਟ ਸ਼ਾਮਿਲ ਸਨ ਜਿਹੜੇ ਕਿ ਕੇਰਲਾ ਤੋਂ ਮਨਾਲੀ ਜਾ ਰਹੇ (Tourist bus heading to Manali from Kerala overturned) ਸਨ। ਜ਼ਖ਼ਮੀਆਂ ਨੂੰ ਮੌਕੇ ’ਤੇ ਹੀ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ। ਗਨੀਮਤ ਰਹੀ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਹਾਦਸਾ ਬੱਸ ਦਾ ਅਗਲਾ ਟਾਇਰ ਫਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਜਿਸਦੇ ਚੱਲਦੇ ਬੱਸ ਪਲਟ ਗਈ ਅਤੇ ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਯਾਤਰੀਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਓਧਰ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Last Updated : Feb 3, 2023, 8:21 PM IST

ABOUT THE AUTHOR

...view details