ਪੰਜਾਬ

punjab

ਖੌਫ਼ਨਾਕ ! ਸ਼ਰ੍ਹੇਆਮ ਕਿਰਪਾਨਾਂ ਨਾਲ ਵੱਢਿਆ ਨੌਜਵਾਨ

By

Published : Jun 4, 2022, 12:50 PM IST

ਮੋਗਾ: ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾਂ (Murder incidents in Punjab) ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀਆਂ ਤਾਜ਼ਾ ਤਸਵੀਰਾਂ ਮੋਗਾ ਦੇ ਬੱਧਨੀ ਕਲਾਂ ਇਲਾਕੇ (Badhni Kalan area of ​​Moga) ਤੋਂ ਸਾਹਮਣੇ ਆਈਆ ਹਨ। ਜਿੱਥੇ 5 ਹਥਿਆਰਬੰਦ ਲੋਕਾਂ ਨੇ ਇੱਕ 22 ਸਾਲਾਂ ਨੌਜਵਾਨ ਨੂੰ ਸ਼ਰੇਆਮ ਵੱਢ ਦਿੱਤਾ ਹੈ। ਇਸ ਵਾਰਦਾਤ ਵਿੱਚ ਪੀੜਤ ਨੌਜਵਾਨ ਦੀ ਮੌਤ (Death) ਹੋ ਗਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੀੜਤ ਨੂੰ ਦੀਪ ਬਾਬਾ ਗਊਸ਼ਾਲਾ ਦੀ ਐਂਬੂਲੈਂਸ (Ambulance of Deep Baba Gaushala) ਰਾਹੀ ਮੋਗਾ ਦੇ ਲਈ ਰੈਫਰ ਕਰ ਦਿੱਤਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਦੇ ਕੋਲ ਕਿਰਪਾਨਾਂ ਸਨ। ਜਿਨ੍ਹਾਂ ਨਾਲ ਪੀੜਤ ‘ਤੇ ਹਮਲਾ ਕੀਤਾ ਗਿਆ ਹੈ।

ABOUT THE AUTHOR

...view details