ਪੰਜਾਬ

punjab

ਅੰਮ੍ਰਿਤਸਰ ਰੇਲ ਹਾਦਸੇ ਦੇ ਇਕ ਸਾਲ ਬਾਅਦ ਵੀ ਲੋਕਾਂ ਨੂੰ ਡਰਾ ਰਿਹੈ 'ਰਾਵਣ', ਵੇਖੋ ਵੀਡੀਓ

By

Published : Oct 7, 2019, 12:42 PM IST

ਅੰਮ੍ਰਿਤਸਰ: ਅੱਜ ਤੋਂ ਇਕ ਸਾਲ ਪਹਿਲਾਂ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਉੱਤੇ ਦੁਸ਼ਹਿਰਾ ਵੇਖ ਰਹੇ 62 ਦੇ ਕਰੀਬ ਲੋਕ ਰੇਲ ਗੱਡੀ ਦੀ ਚਪੇਟ ਵਿੱਚ ਆ ਕੇ ਕਾਲ ਦਾ ਨਿਵਾਲਾ ਬਣ ਗਏ ਸੀ। ਇਸ ਸਾਲ ਵੀ ਲੋਕਾਂ ਨੂੰ ਦੁਸਹਿਰੇ ਦਾ ਰਾਵਣ ਡਰਾ ਰਿਹਾ ਹੈ। ਜਿੱਥੇ ਦੁਸਹਿਰੇ ਦੇ ਜਸ਼ਨ ਦੀਆਂ ਤਿਆਰੀਆਂ ਪੂਰੇ ਦੇਸ਼ ਵਿੱਚ ਧੂਮ ਧਾਮ ਕੀਤੀਆਂ ਜਾ ਰਹੀਆਂ ਹਨ, ਉੱਥੇ ਇਸ ਵਾਰ ਅੰਮ੍ਰਿਤਸਰ ਵਿੱਚ ਇਹ ਜਸ਼ਨ ਫਿੱਕਾ ਲੱਗ ਰਿਹਾ ਹੈ। ਜਿੱਥੇ, ਪਿਛਲੀ ਵਾਰ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੁੱਖੀ ਹਨ, ਉਥੇ ਇਸ ਵਾਰ ਰਾਵਣ ਦੇ ਬੁੱਤ ਬਣਾਉਣ ਵਾਲੇ ਗਾਹਕ ਦੀ ਉਡੀਕ ਵਿੱਚ ਹਨ। ਹਰ ਸਾਲ ਰਾਵਣ ਦੇ ਪੁਤਲਿਆਂ ਦੇ 100 ਦੇ ਕਰੀਬ ਆਰਡਰ ਕਾਰੀਗਰਾਂ ਨੂੰ ਮਿਲ ਜਾਂਦੇ ਸਨ, ਪਰ ਇਸ ਵਾਰ ਕੇਵਲ 10 ਹੀ ਆਰਡਰ ਮਿਲੇ ਹਨ। ਹਾਲਾਂਕਿ, ਪ੍ਰਸ਼ਾਸਨ ਦੀ ਸਖ਼ਤੀ ਕਾਰਨ ਇਸ ਵਾਰ ਰਾਵਣ ਜਲਾਉਣ ਦੀ ਇਜਾਜ਼ਤ ਕਾਫੀ ਘੱਟ ਦਿੱਤੀ ਗਈ ਹੈ ਜਿਸ ਕਾਰਨ ਇਹ 10 ਪੁਤਲੇ ਵੀ ਵਿਕਨੇ ਔਖੇ ਹੋ ਗਏ ਹਨ। ਇਸ ਕਾਰਨ ਇਹ ਕਾਰੀਗਰ ਕਾਫ਼ੀ ਉਦਾਸ ਹਨ।

ABOUT THE AUTHOR

...view details