ਪੰਜਾਬ

punjab

ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਪਰੇਸ਼ਾਨ

By

Published : May 5, 2022, 9:12 PM IST

ਮਾਨਸਾ: ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਬੇਸ਼ੱਕ ਕਿਸਾਨਾਂ ਵੱਲੋਂ ਆਪਣੀ ਕਣਕ ਵੇਚ ਕੇ ਘਰ ਚਲੇ ਗਏ ਹਨ ਪਰ ਇੰਨ੍ਹੀਂ ਦਿਨੀਂ ਮੰਡੀਆਂ ਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੀ ਰਖਵਾਲੀ ਮਜ਼ਦੂਰ ਕਰ ਰਹੇ ਹਨ ਅਤੇ ਮੰਡੀਆਂ ’ਚ ਪਰੇਸ਼ਾਨ ਹਨ। ਕਣਕ ਦੀਆਂ ਬੋਰੀਆਂ ਦੀ ਰਖਵਾਲੀ ਕਰ ਰਹੇ ਮੰਡੀਆਂ ਦੇ ਵਿੱਚ ਮਜ਼ਦੂਰਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੀ ਰਖਵਾਲੀ ਕੀਤੀ ਜਾ ਰਹੀ ਹੈ ਪਰ ਲਿਫਟਿੰਗ ਨਹੀਂ ਹੋ ਰਹੀ ਮਜ਼ਦੂਰ ਆਗੂ ਬਚਿੱਤਰ ਸਿੰਘ ਮੇਜਰ ਸਿੰਘ ਨੇ ਕਿਹਾ ਕਿ 15 ਦਿਨਾਂ ਤੋਂ ਉਹ ਵਿਹਲੇ ਬੈਠੇ ਪੱਲਿਓਂ ਖਰਚਾ ਖਾ ਰਹੇ ਹਨ ਪਰ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਮੰਡੀ ਦੇ ਵਿੱਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਮਜ਼ਦੂਰਾਂ ਨੇ ਇਹ ਵੀ ਕਿਹਾ ਕਿ ਪਿਛਲੇ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ABOUT THE AUTHOR

...view details