ਪੰਜਾਬ

punjab

ਬੰਦ ਪਈ ਫੈਕਟਰੀ ਵਿਚੋਂ ਦੋ ਜ਼ਹਿਰੀਲੇ ਸੱਪਾਂ ਨੂੰ ਨੌਜਵਾਨ ਨੇ ਕੀਤਾ ਕਾਬੂ

By

Published : Jul 14, 2021, 10:22 PM IST

ਗੁਰਦਾਸਪੁਰ:ਪਿੰਡ ਘਰਾਲਾ ਵਿੱਚ ਇੱਕ ਫੈਕਟਰੀ (Factory)ਜੋ ਕਾਫ਼ੀ ਲੰਮੇ ਸਮੇਂ ਤੋਂ ਬੰਦ ਪਈ ਹੋਈ ਹੈ।ਕੁੱਝ ਵਿਅਕਤੀ ਫੈਕਟਰੀ ਦੀ ਸਫ਼ਾਈ ਕਰਨ ਲਈ ਪਹੁੰਚੇ ਤਾਂ ਕੁਝ ਵਿਅਕਤੀਆਂ ਨੇ ਉੱਥੇ ਦੋ ਜ਼ਹਿਰੀਲੇ ਸੱਪਾਂ (Poisonous Snakes)ਨੂੰ ਦੇਖਿਆ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੇ ਕਾਲਜ ਰੋਡ ਉਤੇ ਸਥਿਤ ਇਕ ਬਿੱਟੂ ਨਾਮਕ ਵਿਅਕਤੀ ਨੂੰ ਫੋਨ ਕੀਤਾ ਜੋ ਕਿ ਅਜਿਹੇ ਜ਼ਹਿਰੀਲੇ ਸੱਪਾਂ ਨੂੰ ਫੜਨ ਦਾ ਕੰਮ ਕਰਦਾ ਹੈ।ਇਸ ਬਾਰੇ ਬਿੱਟੂ ਨੇ ਦੱਸਿਆ ਹੈ ਕਿ ਇਕ ਕੋਬਰਾ ਨਸਲ ਦਾ ਸੱਪ ਅਤੇ ਦੂਸਰਾ ਬੈਂਸ ਨਸਲ ਦਾ ਸੱਪ ਸੀ ਜੋ ਕਿ ਇਹ ਦੋਵੇਂ ਸੱਪ ਕਾਫ਼ੀ ਜ਼ਹਿਰੀਲੇ ਸਨ ਅਤੇ ਸੱਪ ਨੂੰ ਮਾਰਨ ਦੀ ਬਜਾਏ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਨ੍ਹਾਂ ਸੱਪਾਂ ਨੂੰ ਜ਼ਿੰਦਾ ਫੜ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਛੱਡਿਆ ਜਾ ਸਕੇ।

ABOUT THE AUTHOR

...view details