ਪੰਜਾਬ

punjab

ਸਮਾਰਟ ਵਿਲੇਜ ਮੁਹਿੰਮ ਦੇ ਦੂਸਰੇ ਫੇਸ ਦੀ ਵੀਡਿਓ ਕਾਨਫਰੰਸ ਉਦਘਾਟਨ 'ਚ ਸ਼ਾਮਲ ਹੋਏ ਰਾਣਾ ਕੇ.ਪੀ. ਸਿੰਘ

By

Published : Oct 17, 2020, 5:29 PM IST

ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿੱਖੇ ਐਸਡੀਐਮ ਦਫ਼ਤਰ ਵਿਖੇ ਪਹੁੰਚੇ। ਉਨ੍ਹਾਂ ਸਮਾਰਟ ਵਿਲੇਜ ਮੁਹਿੰਮ ਦੇ ਦੂਸਰੇ ਫੇਸ ਦੀ ਵੀਡਿਓ ਕਾਨਫਰੰਸ ਉਦਘਾਟਨ ਵਿੱਚ ਸ਼ਿਰਕਤ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੇ ਨਾਲ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਪਿੰਡਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਗਲੀਆਂ ਅਤੇ ਨਾਲੀਆਂ ਪੱਕੀਆਂ, ਪਾਰਕ ਤੇ ਪੀਣ ਦੇ ਪਾਣੀ ਦੀ ਸਪਲਾਈ ਅਤੇ ਹੋਰ ਸੁਵਿਧਾਵਾਂ ਨਾਲ ਪਿੰਡਾਂ ਨੂੰ ਮੁਹਾਇਆ ਕਰਵਾਇਆਂ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਸਮਾਰਟ ਵਿਲੇਜ ਮੁਹਿੰਮ 'ਚ ਸ਼ਾਮਿਲ ਪਿੰਡ ਕਲਿੱਤਰਾਂ, ਦਬਖੇੜਾ ਲੋਅਰ, ਜਾਂਦਲਾ ਲੋਅਰ, ਜਾਂਦਲਾ, ਪੱਟੀ ਲੋਅਰ, ਰਾਏਪੁਰ ਲੋਅਰ, ਬ੍ਰਹਮਪੁਰ ਲੋਅਰ ਵਿਖੇ ਪੰਜਾਬ ਸਮਾਰਟ ਵਿਲੇਜ਼ ਮੁਹਿੰਮ ਸ਼ੁਰੂ ਕੀਤਾ ਜਾਵੇਗਾ।

ABOUT THE AUTHOR

...view details