ਪੰਜਾਬ

punjab

ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿ ਰੇਂਜਰਾਂ ਨੂੰ ਦਿੱਤੀ ਈਦ ਦੀ ਵਧਾਈ

By

Published : May 3, 2022, 5:46 PM IST

ਫਾਜ਼ਿਲਕਾ: ਭਾਰਤ ਪਾਕਿਸਤਾਨ ਸਰਹੱਦ ਉੱਤੇ ਈਦ-ਉਲ-ਫਿਤਰ ਦੇ ਤਿਉਹਾਰ ਮੌਕੇ ਭਾਰਤ - ਪਾਕਿਸਤਾਨ ਵਿਚਾਲੇ ਮਠਿਆਈਆਂ ਦਾ ਅਦਾਨ - ਪ੍ਰਦਾਨ ਹੋਇਆ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਰੇਂਜਰਾਂ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਇਸ ਮੌਕੇ ਬਾਰਡਰ ਵਿਕਾਸ ਫਰੰਟ ਦੇ ਮੈਂਬਰ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਭਾਰਤ ਪਾਕਿ ਫੌਜੀਆਂ ਵੱਲੋਂ ਹਿੰਦੁਸਤਾਨ ਦੇ ਹਰ ਤਿਉਹਾਰ ਦਿਵਾਲੀ ਅਤੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਇੱਕ ਦੂਜੇ ਨੂੰ ਮਠਾਇਆਂ ਦਿੱਤੀਆ ਜਾਂਦੀਆ ਹਨ। ਜਿਸਦੇ ਚੱਲਦਿਆ ਈਦ-ਉਲ-ਫਿਤਰ ਦੇ ਤਿਉਹਾਰ ਤੇ ਭਾਰਤੀ ਫੌਜ ਵਲੋਂ ਪਾਕਿਸਤਾਨੀ ਰੇਂਜਰਾਂ ਨੂੰ ਮਠਾਇਆਂ ਦਿੱਤੀਆ ਗਈਆ ਹਨ। ਉੱਥੇ ਹੀ ਪਾਕਿਸਤਾਨੀ ਰੇਂਜਰਾਂ ਵਲੋਂ ਵੀ ਭਾਰਤ ਦੇ ਜਵਾਨਾਂ ਨੂੰ ਮਠਾਇਆਂ ਭੇਂਟ ਕੀਤੀਆ ਗਈਆਂ ਹਨ ਅਤੇ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਾ ਕਾਇਮ ਰੱਖਣ ਦੀ ਕਾਮਨਾ ਕੀਤੀ ਗਈ ਹੈ।

ABOUT THE AUTHOR

...view details