ਪੰਜਾਬ

punjab

ਸਰਕਾਰ ਬਣਨ 'ਤੇ ਹੈਲਥ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇਗਾ: ਭਗਵੰਤ ਮਾਨ

By

Published : Jan 3, 2022, 10:26 PM IST

ਪਟਿਆਲਾ: ਕੋਰੋਨਾ ਕਾਲ (Corona Peoard) ਵਿਚ ਕੰਮ ਕਰਨ ਵਾਲੇ ਕੋਰੋਨਾ ਯੋਧਿਆਂ ਨੂੰ ਮਿਲਣ ਦੇ ਲਈ ਭਗਵੰਤ ਮਾਨ ਰਾਜਿੰਦਰਾ ਹਸਪਤਾਲ ਪਹੁੰਚੇ। ਹੈਲਥ ਵਰਕਰਾਂ ਨੇ ਭਗਵੰਤ ਮਾਨ ਨੂੰ ਮੌਜੂਦਾ ਸਰਕਾਰ ਦੀ ਵਾਅਦਾ ਖਿਲਾਫੀ ਬਾਰੇ ਵਿਸਥਾਰ ਨਾਲ ਦੱਸਿਆ।ਇਸ ਮੌਕੇ ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ਵਿਚ ਸਰਕਾਰ ਨੇ ਪੁਰਾਣੇ ਭੱਤਿਆ ਸਮੇਤ ਉਨ੍ਹਾਂ ਵਰਕਰਾਂ ਨੂੰ ਰੈਗੂਲਰ (Regular workers)ਕੀਤਾ ਹੈ। ਇਸਦੇ ਨਾਲ ਹੀ ਨਵਜੋਤ ਸਿੱਧੂ ਵੱਲੋਂ ਮਹਿਲਵਾ ਨੂੰ ਲੈ ਕੇ ਕੀਤੇ ਐਲਾਨ ਨੂੰ ਲੈ ਕੇ ਕਿਹਾ ਕਿ ਜਦੋ ਕੇਜਰੀਵਾਲ ਨੇ 1000 ਰੁਪਏ ਦੇਣ ਦੀ ਗੱਲ ਕਹੀ ਸੀ ਤਾਂ ਇਨ੍ਹਾਂ ਬਵਾਲ ਕੀਤਾ ਅਤੇ ਹੁਣ 2000 ਰੁਪਏ , 12ਵੀ ਕਲਾਸ ਕਰਨ ਤੇ 20 ਹਜ਼ਾਰ ਰੁਪਏ ਦੇਣ ਦਾ ਕਿਹਾ ਇਨ੍ਹਾਂ ਨੂੰ ਪੁਛੋ ਹੁਣ ਪੈਸੇ ਕਿਥੋਂ ਆਉਣਗੇ।ਭਗਵੰਤ ਮਾਨ ਦਾ ਕਹਿਣਾ ਹੈ ਕਿ ਚੰਨੀ ਐਲਾਨਾਂ ਦਾ ਮੰਤਰੀ ਹੈ।

ABOUT THE AUTHOR

...view details