ਪੰਜਾਬ

punjab

ਫਿਰੋਜਪੁਰ ਸਕੂਲ ਵਿੱਚ ਪੰਜਾਬੀ ਭਾਸ਼ਾ ਦਾ ਸੈਮੀਨਾਰ ਲਗਾਇਆ

By

Published : Dec 1, 2021, 7:19 PM IST

ਫਿਰੋਜਪੁਰ: ਪੰਜਾਬੀ ਨੂੰ ਪ੍ਰਫੂਲਤ ਕਰਨ ਦੇ ਮਨੋਰਥ (Aim to glorify Punjabi Language) ਨਾਲ ਸੂਬਾ ਸਰਕਾਰ ਵੱਲੋਂ ਇਸ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਉਣ (Punjabi Month celebrated) ਦੇ ਦਿੱਤੇ ਦਿਸ਼ਾ-ਨਿਰਦੇਸ਼ ਤਹਿਤ ਕੰਮ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਦਿਖਾਈ ਵਿਲੱਖਣਤਾ। ਜੀ ਹਾਂ ਫਿ਼ਰੋਜ਼ਪੁਰ ਵਿਖੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਪਰਪੱਕ ਕਰਨ ਦੇ ਨਾਲ-ਨਾਲ ਬੱਚਿਆਂ ਵਿਚ ਪੰਜਾਬੀ ਪ੍ਰਤੀ ਅਥਾਹ ਪਿਆਰ ਭਰਨ ਦੇ ਮਨੋਰਥ ਨਾਲ ਜਿਥੇ ਸਕੂਲ ਵਿਚ ਪੰਜਾਬੀ ਪਾਰਕ ਦੀ ਸਥਾਪਨਾ ਕੀਤੀ ਗਈ, ਉਥੇ ਬੱਚਿਆਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾ (Different competition amongst children held) ਕੇ ਬੱਚਿਆਂ ਦੀ ਕਲਾਂ ਨੂੰ ਨਿਖਾਰਣ ਦਾ ਯਤਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਕੂਲ ਸਕੂਲ ਪ੍ਰਿੰਸੀਪਲ ਜਗਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਥੇ ਸਕੂਲ ਵਿਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੋਂ ਜਾਣੂ ਕਰਵਾਇਆ ਜਾਂਦਾ (Children taught Punjabi Language) ਹੈ, ਉਥੇ ਵੱਖ-ਵੱਖ ਸੈਮੀਨਾਰ ਲਗਾ ਕੇ ਬੱਚਿਆਂ ਦੇ ਭਾਸ਼ਣ ਮੁਕਾਬਲੇ, ਰੰਗੋਲੀ ਸਜਾਓ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲ ਕੈਂਪਸ ਵਿਚ ਬੱਚਿਆਂ ਨੂੰ ਪੰਜਾਬੀ ਨਾਲ ਜੋੜਣ ਦੇ ਮਨੋਰਥ ਨਾਲ ਇਕ ਪੰਜਾਬੀ ਪਾਰਕ ਦੀ ਵੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਨੂੰ ਇਹ ਵੀ ਮਾਣ ਹਾਸਲ ਹੈ ਕਿ ਇਥੇ ਬਣਿਆ ਪੰਜਾਬੀ ਪਾਰਕ ਪੰਜਾਬ ਦਾ ਪਹਿਲਾ ਪਾਰਕ ਹੈ।

ABOUT THE AUTHOR

...view details