ਪੰਜਾਬ

punjab

ਐਕਸ਼ਨ ’ਚ ਆਪ ਵਿਧਾਇਕ, ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ ਮਾਰੀ ਰੇਡ

By

Published : Apr 24, 2022, 12:08 PM IST

ਫਾਜ਼ਿਲਕਾ: ਆਪ ਵਿਧਾਇਕ ਲਗਾਤਾਰ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਵਨਾ ਨੇ ਰਾਤ ਇੱਕ ਵਜੇ ਥਾਣਾ ਖੂਈਖੇੜਾ ਪੁਲਿਸ ਦੇ ਨਾਲ ਪਿੰਡ ਕੇਰਿਆਂ ਦੇ ਸੇਮ ਨਾਲੇ ਦੇ ਅੰਦਰ ਚੱਲ ਰਹੇ ਰੇਤੇ ਦੇ ਖੱਡੇ ’ਤੇ ਛਾਪਾ (Raid on a sand pit) ਮਾਰਿਆ। ਇਸ ਦੌਰਾਨ ਉਥੇ ਇੱਕ ਟਰੈਕਟਰ-ਟਰਾਲੀ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਟਰਾਲੀ ਵਿੱਚ ਰੇਤਾ ਭਰ ਰਹੀ ਲੇਬਰ ਫਰਾਰ ਹੋ ਗਈ।

ABOUT THE AUTHOR

...view details