ਪੰਜਾਬ

punjab

ਕਿਸਾਨਾਂ ਨੇ ਨੀਤੀ ਆਯੋਗ ਦਾ ਸਾੜਿਆ ਪੁਤਲਾ

By

Published : Apr 20, 2022, 10:44 AM IST

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਪਿੰਡ ਰੂਪੋਵਾਲੀ ਵਿੱਚ ਨੀਤੀ ਆਯੋਗ ਦੇ ਦਿੱਤੇ ਬਿਆਨ ਖੇਤੀ ਕਨੂੰਨ ਵਾਪਸ ਲਿਆਉਣ ਵਾਲੇ ਬਿਆਨ ਦੀ ਜਥੇਬੰਦੀ ਨੇ ਘੋਰ ਸ਼ਬਦਾਂ ਵਿਚ ਨਿੰਦਾ ਕੀਤੀ। ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਨੇ ਕਿਹਾ ਕਿ ਜਥੇਬੰਦੀ ਪਹਿਲਾਂ ਤੋਂ ਹੀ ਇਹ ਸਪਸ਼ੱਟ ਕਰ ਚੁੱਕੀ ਹੈ ਕਿ ਮੋਦੀ ਸਰਕਾਰ ਨੇ ਕਾਨੂੰਨ ਰੱਦ ਕੀਤੇ ਹਨ ਪਰ ਮੋਦੀ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਫ਼ਰਕ ਨਹੀਂ ਹੈ ਕਨੂੰਨ ਵਾਪਸ ਲਿਆਉਣ ਨਾਲ ਭਾਰਤ ਦਾ ਆਰਥਿਕ ਢਾਂਚਾ ਤਹਿਸ ਨਹਿਸ ਹੋਵੇਗਾ ਜੋ ਭਾਰਤ ਦੇ ਕਿਸਾਨ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਮੋਦੀ ਸਰਕਾਰ ਅਮਰੀਕਾ ਦੇ ਦਬਾ ਹੇਠ ਫੈਸਲਾ ਕਰ ਰਹੀ ਹੈ। ਸਰਕਾਰ ਐਮਐਸਪੀ ਗਰੰਟੀ ਕਨੂੰਨ, ਕਰਜ਼ਾ ਮਾਫ਼ੀ, ਕਿਸਾਨਾਂ ਤੇ ਪਾਏ ਪੁਲਿਸ ਕੇਸ, ਲਖੀਮਪੁਰ ਖੀਰੀ ਵਾਲੀ ਘਟਨਾਂ, ਸ਼ਹੀਦ ਕਿਸਾਨਾਂ ਮਜਦੂਰਾਂ ਨੂੰ ਮੁਆਫਜਾ ਦੇਣਾ ਆਦਿ ਮੰਗਾਂ ਤੋ ਭੱਜਣਾ ਚਾਹੁੰਦੀ ਹੈ, ਮੋਦੀ ਸਰਕਾਰ ਜੋ ਕਿ ਮੰਗਾਂ ਪਹਿਲਾਂ ਮੰਨ ਚੁੱਕੀ ਸੀ। ਸਰਕਾਰ ਇਸ ਤੋਂ ਸਰਕਾਰ ਦੀ ਨੀਤੀ ਅਤੇ ਨੀਅਤ ਸਪਸ਼ਟ ਹੁੰਦੀ ਹੈ।

ABOUT THE AUTHOR

...view details