ਪੰਜਾਬ

punjab

ਦੁਸਹਿਰਾ ਦੇਖ ਕੇ ਆਏ ਨੌਜਵਾਨਾਂ ਉਤੇ ਜਾਨਲੇਵਾ ਹਮਲਾ

By

Published : Oct 8, 2022, 9:14 PM IST

ਅੰਮ੍ਰਿਤਸਰ ਖੰਡਵਾਲਾ ਚੌਕੀ ਅਧੀਨ ਆਉਦੇ ਇਲਾਕਾ ਛੇਹਰਟਾ ਦਾ ਹੈ।ਜਿਥੋਂ ਦੇ ਦੋ ਨੋਜਵਾਨਾ ਉਪਰ ਮੋਬਾਇਲ ਖੋਹਣ ਨੂੰ ਲੈ ਕੇ ਹੋਏ ਹਮਲੇ ਵਿਚ ਤਿੰਨ ਵਿਅਕਤੀਆਂ ਵੱਲੋ ਆਪਣੇ ਅਣਪਛਾਤੇ 15 ਦੇ ਕਰੀਬ ਸਾਥੀਆਂ ਨਾਲ ਪਹਿਲਾ ਦਾਤਰ, ਹਾਕੀਆ ਅਤੇ ਪਿਸਟਲ ਦਾ ਬਟ ਮਾਰ ਹਮਲਾ ਕਰ ਸਿਰ ਪਾੜੇ ਗਏ। ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਸੰਬਧੀ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਜਾਂਚ ਸੁਰੂ ਕਰ ਦਿੱਤੀ ਗਈ ਹੈ। ਇਸ ਸੰਬਧੀ ਪੀੜਤ ਸਾਜਨ ਅਤੇ ਅਭੀ ਨੇ ਦਸਿਆ ਕਿ ਅਸੀ ਦੋਵੇ ਦਸ਼ਹਿਰਾਂ ਦੇਖ ਵਾਪਿਸ ਆ ਰਹੇ ਸਨ। ਰਸਤੇ ਵਿਚ ਬੇਕਰੀ ਵਿਚ ਠੰਡਾ ਸੇਕ ਪੀਣ ਲਈ ਰੁਕੇ ਤਾਂ ਉਥੇ ਪਛਾਣ ਦੇ ਤਿੰਨ ਵਿਅਕਤੀ ਨੇ ਪਹਿਲਾ ਤਾਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਨਾ ਨੁੱਕਰ ਕਰਨ ਤੇ ਸਾਨੂੰ ਹਾਕੀਆ, ਦਾਤਰ ਅਤੇ ਪਿਸਟਲ ਦਾ ਬਟ ਮਾਰ ਸਿਰ ਪਾੜ ਦਿਤਾ ਗਿਆ। ਬੋਤਲਾਂ ਮਾਰ ਮੌਕੇ ਤੋ ਫਰਾਰ ਹੋ ਗਏ ਹਨ ਜਿਸ ਸੰਬਧੀ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।

ABOUT THE AUTHOR

...view details