ਪੰਜਾਬ

punjab

ਅਧਿਆਪਕਾਂ ਦੀ ਸਰਕਾਰ ਨਾਲ ਨਾਰਾਜ਼ਗੀ, ਮੁੱਖ ਮੰਤਰੀ ਨੂੰ ਸੌਂਪਣਗੇ ਸਮੂਹਿਕ ਅਸਤੀਫ਼ੇ !

By

Published : Aug 10, 2022, 8:48 AM IST

ਮੋਗਾ: ਪੰਜਾਬ 'ਚ ਕੱਚੇ ਮੁਲਾਜ਼ਮਾਂ ਦਾ ਰੇੜਕਾ ਬਰਕਰਾਰ ਹੈ। ਇਸ ਨੂੰ ਐਕੇ ਮੋਗਾ 'ਚ ਅਧਿਆਪਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਆਪ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਜੋ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਉਸ ਨੂੰ ਮੁਨਕਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਵਲੋਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਤੱਕ ਦਿੱਲੀ ਦੀ ਤਰਜ 'ਤੇ 36 ਹਜ਼ਾਰ ਤਨਖਾਹ ਦੇਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂ ਤਾਂ ਸਰਕਾਰ ਉਨ੍ਹਾਂ ਨੂੰ ਪੱਕਿਆਂ ਕਰੇ ਜਾਂ ਦਿੱਲੀ ਦੀ ਤਰਜ 'ਤੇ ਤਨਖਾਹ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਪਰ ਸਾਰੀਆਂ ਬੇਸਿੱਟਾ ਰਹੀਆਂ। ਇਸ ਦੇ ਰੋਸ 'ਚ ਉਹ 15 ਅਗਸਤ ਨੂੰ ਮੁੱਖ ਮੰਤਰੀ ਨੂੰ ਸਮੂਹਿਕ ਅਸਤੀਫ਼ੇ ਸੌਂਪਣਗੇ।

ABOUT THE AUTHOR

...view details