ਪੰਜਾਬ

punjab

ਨਸ਼ੇ ਸਮੇਤ ਅਫਰੀਕਨ ਮਹਿਲਾ ਗ੍ਰਿਫਤਾਰ

By

Published : May 21, 2022, 4:04 PM IST

ਪਟਿਆਲਾ: ਨਸ਼ੇ ਖਿਲਾਫ਼ ਪਟਿਆਲਾ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਅਫਰੀਕਨ ਮਹਿਲਾ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਚੈਕਿੰਗ ਦੌਰਾਨ ਦਿੱਲੀ ਤੋਂ ਆਈ ਅਫਰੀਕਨ ਮਹਿਲਾ ਤੋਂ ਚੈਕਿੰਗ ਤੋਂ ਨਸ਼ਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਇਸ ਸਬੰਧੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਨਸ਼ਾ ਕਿੰਨ੍ਹਾਂ ਨਾਲ ਮਿਲ ਕੇ ਸਪਲਾਈ ਕਰ ਰਹੀ ਹੈ।

ABOUT THE AUTHOR

...view details