ਪੰਜਾਬ

punjab

ਨਸ਼ੇ ਦੀ ਲੋਰ ਵਿੱਚ ਪਾਕਿਸਤਾਨੀ ਨਾਗਰਿਕ ਨੇ ਕੀਤਾ ਇਹ ਕਾਰਾ !

By

Published : Aug 1, 2022, 7:23 AM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਨਾਲ ਲੱਗਦੀ ਸਰਹੱਦ ਅਟਾਰੀ ਦੇ ਇੱਕ ਨੰਬਰ ਗੇਟ ਤੋਂ ਤਾਰਾਂ ਪਾਰ ਕਰਦਾ ਇੱਕ ਪਾਕਿਸਤਾਨੀ ਨਾਗਰਿਕ ਪੁਲਿਸ ਨੇ ਕਾਬੂ ਕੀਤਾ ਹੈ। ਇਸ ਨਾਗਰਿਕ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਹੋਇਆ। ਇਸ ਸੰਬੰਧ ਵਿੱਚ ਤਾਰਾਂ ਪਾਰ ਕਰ ਕੇ ਇਸ ਪਾਰ ਆਏ ਨਾਗਰਿਕ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਨੰਗਲ ਦਾ ਰਹਿਣ ਵਾਲਾ ਹੈ ਅਤੇ ਨਸ਼ੇ ਦੀ ਲੋਰ ਵਿੱਚ ਤਾਰਾਂ ਪਾਰ ਕਰਕੇ ਭਾਰਤ ਵਾਲੇ ਪਾਸੇ ਆ ਗਿਆ। ਇਸ ਸਬੰਧੀ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਇਸਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ, ਜਿਸ ਵਿੱਚ ਇਸ ਤੋਂ ਪੁੱਛਗਿਛ ਕੀਤੀ ਜਾਵੇਗੀ। ਫਿਲਹਾਲ ਇਸ ਪਾਕਿਸਤਾਨੀ ਨਾਗਰਿਕ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ।

ABOUT THE AUTHOR

...view details