ਪੰਜਾਬ

punjab

ਸੰਗਰੂਰ : ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰ ਰਹੇ ਪਿੰਡ ਕਨੋਈ ਦੇ ਕਿਸਾਨ

By

Published : Nov 5, 2020, 10:22 AM IST

ਸੰਗਰੂਰ : ਜਿਥੇ ਇੱਕ ਪਾਸੇ ਕਿਸਾਨਾਂ ਲਈ ਪਾਰਲੀ ਦੀ ਸਮੱਸਿਆ ਲਗਾਤਾਰ ਬਣੀ ਹੈ, ਉਥੇ ਹੀ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ 'ਚ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਕਨੋਈ ਦੇ ਕਈ ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰ ਰਹੇ ਹਨ। ਕਨੋਈ ਪਿੰਡ ਦਾ ਵਸਨੀਕ ਜਗਦੀਪ ਸਿੰਘ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਪਰਾਲੀ ਨੂੰ ਅੱਗ ਲਾਏ ਬਿਨਾਂ ਹੀ ਹੈਪੀ ਸੀਡਰ ਦੀ ਮਦਦ ਨਾਲ ਕਣਕ ਬੀਜ ਰਿਹਾ ਹੈ। ਇਸ ਦੇ ਨਾਲ ਫਸਲ ਦਾ ਵੱਧ ਝਾੜ ਮਿਲਦਾ ਹੈ। ਹੈਪੀ ਸੀਡਰ ਮਸ਼ੀਨ ਦੀ ਮਦਦ ਨਾਲ ਉਹ ਪਰਾਲੀ ਨੂੰ ਜ਼ਮੀਨ ਹੇਠਾਂ ਵਾਹ ਕੇ ਪਰਾਲੀ ਨੂੰ ਮੁੜ ਦੂਜੀ ਫਸਲ ਲਈ ਖ਼ਾਦ ਦੇ ਤੌਰ 'ਤੇ ਇਸਤੇਮਾਲ ਕਰਦਾ ਹੈ। ਪ੍ਰਸ਼ਾਸਨ ਵੱਲੋਂ ਜਗਦੀਪ ਦੀ ਸ਼ਲਾਘਾ ਕਰਦਿਆਂ ਸੰਗਰੂਰ ਦੇ ਡੀਸੀ ਚਿੱਟਾ ਰਾਮਵੀਰ ਨੇ ਕਿਸਾਨ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਪ੍ਰੇਰਤ ਕੀਤਾ। ਉਨ੍ਹਾਂ ਆਖਿਆ ਕਿ ਪਰਾਲੀ ਸਾੜਨ ਨਾਲ ਕਈ ਤਰ੍ਹਾਂ ਦੇ ਸਾਹ ਸਬੰਧੀ ਰੋਗ ਤੇ ਪ੍ਰਦੂਸ਼ਣ ਫੈਲਦੇ ਹਨ। ਕਿਸਾਨ ਪਰਾਲੀ ਦੀ ਸੰਭਾਲ ਕਰਕੇ ਵੱਧ ਮੁਨਾਫਾ ਕਮਾ ਸਕਦੇ ਹਨ।

ABOUT THE AUTHOR

...view details