ਪੰਜਾਬ

punjab

ਟਰੱਕ ਯੂਨੀਅਨ ਨੇ ਕਿਸਾਨਾਂ ਦੀ ਹਮਾਇਤ ਲਈ ਭੇਜਿਆ ਰਾਸ਼ਨ ਅਤੇ ਹੋਰ ਸੁਵਿਧਾਵਾਂ

By

Published : Jan 3, 2021, 1:28 PM IST

ਮਾਨਸਾ: ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਉਥੇ ਹੀ ਸਰਦੂਲਗੜ੍ਹ ਦੇ ਟਰੱਕ ਯੂਨੀਅਨ ਨੇ ਦਿੱਲੀ ਵਿਖੇ ਕਿਸਾਨਾਂ ਤੇ ਮਜਦੂਰਾਂ ਦੇ ਅੰਦੋਲਨ ਵਿੱਚ ਰਾਸ਼ਨ ਤੇ ਸਰਦੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਸਤਰੇ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਟਰੱਕ ਡਰਾਈਵਰਾਂ ਵੱਲੋਂ ਵੀ ਕਿਸਾਨਾਂ, ਮਜ਼ਦੂਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਦੋਂ ਤੱਕ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਸਾਡੀ ਯੂਨੀਅਨ ਵੱਲੋਂ ਆਏ ਦਿਨ ਟਰੱਕ ਭੇਜੇ ਜਾ ਰਹੇ ਹਨ।

ABOUT THE AUTHOR

...view details