ਪੰਜਾਬ

punjab

ਪੰਜਾਬ ਦੇ ਬੱਸ ਸਟੈਂਡਾ ਦੀ ਸਫਾਈ ਅਭਿਆਨ ਸ਼ੁਰੂ

By

Published : Oct 4, 2021, 6:15 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਅਹੁਦਾ ਸੰਭਲਣ ਤੋਂ ਬਾਅਦ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਮੰਤਰੀ ਵੱਲੋਂ ਖੁਦ ਲੁਧਿਆਣਾ ਬੱਸ ਸਟੈਂਡ (Ludhiana Bus Stand) ਦੀ ਸਫ਼ਾਈ ਸ਼ੁਰੂ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਬੱਸ ਸਟੈਂਡਾਂ ਦੀ ਸਫਾਈ ਅਭਿਆਨ ਸ਼ੁਰੂ ਕੀਤੀ ਗਿਆ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਸਫ਼ਾਈ ਅਭਿਆਨ ਕਾਂਗਰਸੀ ਵਰਕਰਾਂ (Congress workers) ਵੱਲੋਂ ਕੀਤਾ ਗਿਆ। ਉੱਥੇ ਹੀ ਬੱਸ ਸਟੈਂਡ ਦੇ ਜੀ.ਐੱਮ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਵੱਲੋਂ ਹੁਕਮ ਦਿੱਤੇ ਸਨ ਕਿ ਪੂਰੇ ਪੰਜਾਬ ਵਿੱਚ ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜੀ.ਐੱਮ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਸਾਡਾ ਸਫ਼ਾਈ ਅਭਿਆ ਵਿੱਚ ਸਾਥ ਦੇਣ।

ABOUT THE AUTHOR

...view details