ਹੋਲਾ-ਮੁੱਹਲਾ 'ਚ ਪੁੱਜਣ ਵਾਲੀਆਂ ਸੰਗਤਾਂ ਲਈ ਲਾਏ ਜਾਣਗੇ ਪੱਕੇ ਮੈਡੀਕਲ ਕੈਂਪ-ਬਲਬੀਰ ਸਿੰਘ ਸਿੱਧੂ
ਫਾਜ਼ਿਲਕਾ:ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸ਼ਹਿਰ 'ਚ ਕੋਵਿਡ-19 ਦੇ ਹਲਾਤਾਂ ਦਾ ਜਾਇਜ਼ਾ ਲੈਣ ਪੁੱਜੇ।ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਹੋਲਾ-ਮੁੱਹਲਾ ਦੇ ਆਯੋਜਨ ਦੌਰਾਨ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕੀ ਹੋਲਾ-ਮੁੱਹਲਾ 'ਚ ਪੁੱਜਣ ਵਾਲੀਆਂ ਸੰਗਤਾਂ ਲਈ ਪੱਕੇ ਮੈਡੀਕਲ ਕੈਂਪ ਲਗਾਏ ਜਾਣਗੇ। ਇਥੇ ਸੰਗਤ ਆਪਣਾ ਕੋਰੋਨਾ ਟੈਸਟ ਕਰਵਾ ਸਕਦੀ ਹੈ ਤੇ ਹੋਰਨਾਂ ਬਿਮਾਰੀਆਂ ਸਬੰਧੀ ਸਿਹਤ ਸੁਵਿਧਾਵਾਂ ਲੈ ਸਕਦੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਬਣੇ ਮੈਡੀਕਲ ਕੈਂਪ ਦੀ ਤਰਜ਼ 'ਤੇ ਲਗਾਏ ਜਾਣਗੇ ਤਾਂ ਜੋ ਸੰਗਤਾਂ ਨੂੰ ਅਸਾਨੀ ਨਾਲ ਮੈਡੀਕਲ ਸੁਵਿਧਾ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਰੈਲੀ ਲਈ ਸਰਕਾਰ ਕੋਲੋਂ ਆਗਿਆ ਨਹੀਂ ਲਈ।