ਪੰਜਾਬ

punjab

ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 147 ਫੁੱਟ ਲੰਬਾ ਤਿਰੰਗਾ ਬਣਿਆ ਖਿੱਚ ਦਾ ਕੇਂਦਰ

By

Published : Mar 22, 2021, 10:14 PM IST

ਪਠਾਨਕੋਟ: ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕਈ ਦੇਸ਼ ਭਗਤਾਂ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਦੇਸ਼ ਦੇ ਲੋਕ ਗੁਲਾਮੀ ਦੀਆਂ ਜੰਜੀਰਾਂ ਤੋੜ ਖੁਲੀ ਫਿਜ਼ਾ ਵਿਚ ਸਾਹ ਲੈ ਸਕਣ। ਅਜਿਹੀ ਹੀ ਸ਼ਖ਼ਸੀਅਤ ਦਾ ਨਾਂਅ ਹੈ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹਨਾਂ ਨਿਮਾਣੀ ਉਮਰੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀਆਂ ਜਾਨਾਂ ਵਾਰ ਦਿਤੀਆਂ। 23 ਮਾਰਚ ਨੂੰ ਕਲ ਇਹਨਾਂ ਸ਼ੂਰਵੀਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਹੈ, ਜਿਸ ਨੂੰ ਵੇਖਦੇ ਹੋਏ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਦੌਰਾਨ ਸਭ ਤੋਂ ਆਕਰਸ਼ਿਤ ਕਰ ਰਿਹਾ ਸੀ ਨੌਜਵਾਨਾਂ ਵੱਲੋਂ ਬਣਾਇਆ ਗਿਆ 147 ਫੁੱਟ ਲੰਬਾ ਤਿਰੰਗਾ, ਲੋਕ ਖੜ-ਖੜ ਇਸ ਅਦਭੁੱਤ ਨਜ਼ਾਰੇ ਨੂੰ ਵੇਖ ਰਹੇ ਸਨ।

ABOUT THE AUTHOR

...view details