ਪੰਜਾਬ

punjab

ਨਿਹਾਲ ਸਿੰਘ ਨੇ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਕੀਤੇ ਹਮਲੇ ਦੀ ਕੀਤੀ ਨਿਖੇਧੀ

By

Published : Apr 13, 2020, 12:56 PM IST

ਹੁਸ਼ਿਆਰਪੁਰ: ਪਟਿਆਲਾ 'ਚ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹੋਏ ਹਮਲੇ ਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਨੇ ਦੁੱਖ ਪ੍ਰਗਟਾਇਆ ਤੇ ਨਿਹੰਗਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨਿਹੰਗਾਂ ਨੇ ਇੰਨ੍ਹੇ ਮਾੜੇ ਸਮੇਂ 'ਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ ਉਹ ਅਸਲੀ ਨਿਹੰਗ ਨਹੀਂ ਹਨ ਕਿਉਂਕਿ ਕੋਈ ਵੀ ਅਸਲੀ ਨਿਹੰਗ ਇਸ ਦੀ ਤਰ੍ਹਾਂ ਹਰਕਤ ਨਹੀਂ ਕਰਦਾ। ਉਨ੍ਹਾਂ ਨੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਬਹੁਰੂਪੀ ਨਿਹੰਗਾਂ ਵਿਰੁੱਧ ਸ਼ਖ਼ਤ ਕਾਰਵਾਈ ਕਰਨ ਲਈ ਕਿਹਾ।

ABOUT THE AUTHOR

...view details