ਪੰਜਾਬ

punjab

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਅੱਗੇ ਆਇਆ ਮੁਸਲਿਮ ਭਾਈਚਾਰਾ

By

Published : Oct 3, 2020, 10:44 PM IST

ਮਾਲੇਰਕੋਟਲਾ: ਕਿਸਾਨ ਲਗਾਤਾਰ ਕੇਂਦਰ ਸਰਕਾਰ ਉੱਤੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ ਅਤੇ ਅਲੱਗ-ਅਲੱਗ ਸੂਬਿਆਂ ਦੇ ਸ਼ਹਿਰਾਂ ਵਿੱਚ ਰੇਲ ਮਾਰਗ ਅਤੇ ਸੜਕ ਮਾਰਗ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜਿਨ੍ਹਾਂ ਦਾ ਸਾਥ ਜਿੱਥੇ ਪੰਜਾਬੀ ਗਾਇਕਾਂ ਨੇ ਦਿੱਤਾ, ਉੱਥੇ ਹੀ ਅਲੱਗ-ਅਲੱਗ ਧਾਰਮਿਕ ਜਥੇਬੰਦੀਆਂ ਵੀ ਇਨ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਸਮਰਥਨ ਦੇ ਰਹੀਆਂ ਹਨ। ਮਾਲੇਰਕੋਟਲਾ ਦੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਇਨ੍ਹਾਂ ਧਰਨੇ 'ਤੇ ਬੈਠੇ ਕਿਸਾਨਾਂ ਲਈ ਸਿੱਖ-ਮੁਸਲਿਮ ਸਾਂਝ ਸੰਸਥਾ ਨਵਾਬ ਖਾਣਾ ਦੇਗੀ ਚਾਵਲ ਬਣਾ ਕੇ ਪਟਿਆਲਾ ਧਰਨੇ ਉੱਤੇ ਬੈਠੇ ਕਿਸਾਨਾਂ ਲਈ ਲੰਗਰ ਦੇ ਰੂਪ ਵਿੱਚ ਲੈ ਕੇ ਗਈ ਹੈ।

ABOUT THE AUTHOR

...view details