ਪੰਜਾਬ

punjab

ਮੋਬਾਇਲ ਟਾਵਰ ਦੇ ਵਿਰੋਧ 'ਚ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਕੀਤਾ ਵਿਰੋਧ

By

Published : May 30, 2021, 4:48 PM IST

ਜਲੰਧਰ: ਜਲੰਧਰ ਦੇ ਖਿੰਗਰਾ ਗੇਟ ਇਲਾਕੇ 'ਚ ਮੋਬਾਇਲ ਟਾਵਰ ਨੂੰ ਲੈਕੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਵਿਰੋਧ ਕੀਤਾ ਗਿਆ। ਜਿਸ ਨੂੰ ਲੈਕੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਕਿ ਵੀਕਐਂਡ ਲੌਕ ਡਾਊਨ ਦੌਰਾਨ ਇਹ ਟਾਵਰ ਕੰਪਨੀ ਵਲੋਂ ਲਗਾਇਆ ਗਿਆ ਹੈ, ਜੋ ਬਿਲਕੁਲ ਗੈਰ ਅਧਿਕਾਰਿਤ ਹੈ। ਉਨ੍ਹਾਂ ਟਾਵਰ ਹਟਾਉਣ ਦੀ ਮੰਗ ਕੀਤੀ। ਇਸ ਮੌਕੇ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਜਲਦ ਹੀ ਟਾਵਰ ਨੂੰ ਹਟਵਾ ਦਿੱਤਾ ਜਾਵੇਗਾ।

ABOUT THE AUTHOR

...view details