ਪੰਜਾਬ

punjab

ਦੋ ਧਿਰਾਂ ਵਿੱਚ ਹੋਈ ਲੜਾਈ ਮੋਟਰਸਾਇਕਲ ਨੂੰ ਲਗਾਈ ਅੱਗ

By

Published : Dec 8, 2021, 10:54 PM IST

ਜਲੰਧਰ: ਜਲੰਧਰ ਦੇ ਪੀਰ ਬੋਦਲਾ ਬਾਜ਼ਾਰ ਦੇ ਕੋਲ ਰਾਹੁਲ ਆਪਣੇ ਦੋਸਤਾਂ ਦੇ ਨਾਲ ਬਰਥਡੇ ਪਾਰਟੀ ਮਨਾਉਣ ਗਿਆ ਸੀ। ਜਿੱਥੇ ਤੇਜਿੰਦਰ ਸਿੰਘ ਦੇ ਨਾਲ ਉਸ ਦੀ ਕਿਹਾ ਸੁਣੀ ਹੋ ਗਈ, ਜਿਸ ਤੇ ਤੇਜਿੰਦਰ ਸਿੰਘ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਰਾਹੁਲ ਵੱਲੋਂ ਉਸ ਦੀ ਪੱਗ ਉਤਾਰੀ ਗਈ ਹੈ। ਜਿਸ ਤੇ ਤੇਜਿੰਦਰ ਦੇ ਸਾਥੀਆਂ ਵੱਲੋਂ ਰਾਹੁਲ ਅਤੇ ਉਸ ਦੇ ਦੋਸਤਾਂ ਦੇ ਨਾਲ ਮਾਰਕੁੱਟ ਕੀਤੀ ਗਈ। ਜਿਸ ਤੇ ਦੋਨੋਂ ਧਿਰਾਂ ਜਲੰਧਰ ਦੇ ਸਿਵਲ ਹਸਪਤਾਲ ਵਿਚ ਭਰਤੀ ਹੋਈਆਂ। ਜਿਨ੍ਹਾਂ ਵੱਜੋਂ ਇਕ ਦੂਸਰੇ 'ਤੇ ਕੁੱਟ ਮਾਰ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਰਾਹੁਲ ਅਤੇ ਉਸ ਦੇ ਦੋਸਤਾਂ ਦੇ ਮੋਟਰਸਾਈਕਲਾਂ ਨੂੰ ਅੱਗ ਵੀ ਲਗਾਈ ਗਈ ਹੈ। ਉੱਥੇ ਹੀ ਤਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਵੱਲੋਂ ਉਸ ਦੀ ਪੱਗ ਨੂੰ ਉਤਾਰ ਦਿੱਤਾ ਗਿਆ ਅਤੇ ਉਸ ਦੇ ਨਾਲ ਵੀ ਮਾਰਕੁੱਟ ਕੀਤੀ ਗਈ ਦੋਨੋਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਹਨ।

ABOUT THE AUTHOR

...view details