ਪੰਜਾਬ

punjab

ਠੰਡ ਅਤੇ ਧੁੰਦ ਤੋਂ ਪਰੇਸ਼ਾਨ ਹੋ ਰਹੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨ

By

Published : Dec 25, 2019, 1:54 PM IST

ਪਟਿਆਲਾ : ਪੰਜਾਬ ਸਰਕਾਰ ਕਿਸਾਨਾਂ ਬਦਲਾਅ ਕਰਕੇ ਫਸਲਾਂ ਲਗਾਉਣ ਲਈ ਪ੍ਰੇਰਤ ਕਰ ਰਹੀ ਹੈ। ਰਵਾਇਤੀ ਫਸਲਾਂ ਨੂੰ ਛੱਡ ਕੇ ਜੇਕਰ ਕਿਸਾਨ ਬਾਗਵਾਨੀ ਜਾਂ ਸਬਜ਼ੀਆਂ ਉਗਾਂਉਦੇ ਹਨ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਕੋਈ ਮਦਦ ਨਹੀਂ ਦਿੱਤੀ ਜਾਂਦੀ ਹੈ। ਪਟਿਆਲਾ ਨੇੜੇ ਪੈਂਦੇ ਸਨੌਰ ਦੇ ਕਿਸਾਨੀ ਕਈ ਸਾਲਾਂ ਤੋਂ ਸਬਜ਼ੀ ਦੀ ਬਿਜਾਈ ਕਰਦੇ ਹਨ ਪਰ ਠੰਡ ਦੇ ਮੌਸਮ 'ਚ ਕਿਸਾਨਾਂ ਨੂੰ ਕਈ ਪੇਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਰਵਾਇਤੀ ਫਸਲਾਂ ਦੀ ਬਜਾਏ ਸਬਜ਼ੀਆਂ ਉਗਾਉਂਦੇ ਹਨ। ਇਸ 'ਚ ਉਹ ਆਲੂ, ਪਿਆਜ਼, ਟਮਾਟਰ ਅਤੇ ਹੋਰਨਾਂ ਕਈ ਸਬਜ਼ੀਆਂ ਦੀ ਬਿਜਾਈ ਕਰਦੇ ਹਨ। ਠੰਡ ਦੇ ਮੌਸਮ 'ਚ ਧੁੰਦ ਦੇ ਕਾਰਨ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋ ਜਾਂਦੀਆਂ ਹਨ। ਇਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਬਸਿਡੀ ਜਾਂ ਸਰਕਾਰੀ ਸਹਾਇਤਾ ਨਹੀਂ ਮਿਲਦੀ।

ABOUT THE AUTHOR

...view details