ਪੰਜਾਬ

punjab

ਡੇਰਾ ਪ੍ਰੇਮੀਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਮਾਸਕ ਵੰਡੇ

By

Published : Jan 16, 2022, 10:06 AM IST

ਅਬੋਹਰ: ਸ਼ੁੱਕਰਵਾਰ ਨੂੰ ਬੱਲੂਆਣਾ ਅਤੇ ਗੋਬਿੰਦਗੜ੍ਹ ਟੀ ਪੁਆਇੰਟ 'ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਮਾਸਕ ਵੰਡੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਵਿਵੇਕ ਇੰਸਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੰਘ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ 137 ਕੰਮ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ ਮਾਨਵਤਾ ਭਲਾਈ ਦੇ 2 ਨਵੇਂ ਕੰਮਾਂ ਦੀ ਸ਼ੁਰੂਆਤ ਕਰਦਿਆ, ਖ਼ੁਦ ਵੈਕਸਿਨ, ਮਾਸਕ ਤੇ ਦੂਜਿਆਂ ਨੂੰ ਵੀ ਲਗਵਾਉਣਾ ਸ਼ਾਮਿਲ ਹੈ। ਜਿਸ ਤਹਿਤ ਬਲਾਕ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਡੇਰਾ ਸੱਚਾ ਸੌਦਾ ਦੀ ਟੀਮ ਵੱਲੋਂ ਆਪਣੇ ਏਰੀਏ ਦੇ ਵਿੱਚ ਲਗਭਗ 12 ਹਜ਼ਾਰ ਮਾਸਕ ਵੰਡੇ ਹਨ। ਵਿਵੇਕ ਇਸ਼ਾ ਨੇ ਆਖਿਆ ਕਿ ਉਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਨ।

ABOUT THE AUTHOR

...view details