ਗਲ਼ਤ ਵਾਰਡਬੰਦੀ ਦੇ ਖਿਲਾਫ਼ ਰਾਜਸੀ ਪਾਰਟੀਆਂ ਦੇ ਆਗੂਆਂ ਦਾ ਵਫਦ ਐੱਸਡੀਐੱਮ ਨੂੰ ਮਿਲਿਆ
ਲੁਧਿਆਣਾ: ਪੰਜਾਬ ਵਿੱਚ ਸਰਕਾਰ ਵੱਲੋਂ ਨਗਰ ਕੌਂਸਲਾਂ ਚੋਣ ਜਲਦ ਕਰਵਾਉਣ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਕੜਾਕੇ ਦੀ ਠੰਢ ਵਿੱਚ ਪੰਜਾਬ ਦੇ ਸ਼ਹਿਰਾਂ ਵਿੱਚ ਰਾਜਸੀ ਮਾਹੌਲ ਪੂਰੀ ਤਰ੍ਹਾਂ ਗਰਮਾਉਂਦਾ ਨਜ਼ਰ ਆ ਰਿਹਾ ਹੈ। ਇਸ ਲੜੀ ਤਹਿਤ ਨਗਰ ਕੌਂਸਲ ਰਾਏਕੋਟ ਦੇ ਚੋਣਾਂ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੇ ਫੇਰ-ਬਦਲ ਖਿਲਾਫ਼ ਆਪਣਾ ਇਤਰਾਜ਼ ਪੇਸ਼ ਕਰਨ ਲਈ ਵੱਖ-ਵੱਖ ਰਾਜਸੀ ਪਾਰਟੀਆਂ ਦਾ ਇੱਕ ਵਫਦ ਐੱਸਡੀਐੱਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੂੰ ਮਿਲਣ ਲਈ ਗਿਆ, ਇਸ ਵਫਦ 'ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਏਕੋਟ ਇੰਚਾਰਜ ਬਲਵਿੰਦਰ ਸਿੰਘ ਸੰਧੂ, ਯੂਥ ਅਕਾਲੀ ਆਗੂ ਬਾਵਾ ਚੋਪੜਾ ਆਦਿ ਨੇ ਐੱਸਡੀਐੱਮ ਰਾਏਕੋਟ ਪਾਸ ਰਾਏਕੋਟ ਸ਼ਹਿਰ ਦੇ 15 ਵਾਰਡਾਂ ਦੀ ਵੋਟਰ ਲਿਸਟਾਂ ਅਤੇ ਵਾਰਡਬੰਦੀ 'ਤੇ ਇਤਰਾਜ਼ ਉਠਾਇਆ। ਸਿਆਸੀ ਪਾਰਟੀਆਂ ਦਾ ਵਫਦ ਜਦੋਂ ਨਗਰ ਕੌਂਸਲ ਦਫਤਰ ਪਹੁੰਚਿਆਂ ਤਾਂ ਕਾਰਜ ਸਾਧਕ ਅਫ਼ਸਰ ਆਪਣੇ ਦਫ਼ਤਰ ਮੌਜੂਦ ਨਹੀਂ ਸਨ।