ਪੰਜਾਬ

punjab

ਲਖੀਮਪੁਰ ਘਟਨਾ ਨੂੰ ਲੈਕੇ ਜਲ੍ਹਿਆਂਵਾਲਾ ਬਾਗ ‘ਚ ਕੱਢਿਆ ਕੈਂਡਲ ਮਾਰਚ

By

Published : Oct 4, 2021, 10:00 PM IST

ਅੰਮ੍ਰਿਤਸਰ: ਯੂ ਪੀ ਦੇ ਲਖੀਮਪੁਰ ਖੀਰੀ (Lakhimpur incident ) ਵਿਖੇ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿਚ ਕਾਗਰਸੀ ਆਗੂਆਂ ਜਲ੍ਹਿਆਂਵਾਲਾ ਬਾਗ (ਜਲ੍ਹਿਆਂਵਾਲਾ ਬਾਗ) ਵਿੱਚ ਕੈਂਡਲ ਮਾਰਚ (Candle march )ਕੱਢਿਆ ਗਿਆ। ਇਸ ਕੈਂਡਲ ਮਾਰਚ ਦੇ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ (Gurjeet Singh Aujla) ਅਤੇ ਹੋਰ ਕਾਗਰਸੀ ਆਗੂ ਸ਼ਾਮਿਲ ਹੋਏ ਤੇ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਾਂਸਦ ਔਜਲਾ ਨੇ ਲਖੀਮਪੁਰ ਘਟਨਾ ਅਤੇ ਖੇਤੀ ਕਾਨੂੰਨਾਂ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ। ਇਸਦੇ ਨਾਲ ਹੀ ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਨਾਲ ਹੀ ਸਾਂਸਦ ਔਜਲਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਕਿ ਦੇਸ਼ ਵਿੱਚ ਹਿੰਸਾਤਮਕ ਮਾਹੌਲ ਨਾ ਪੈਦਾ ਹੋਵੇ।

ABOUT THE AUTHOR

...view details