ਪੰਜਾਬ

punjab

BSF ਦਾ ਦਾਇਰਾ ਵਧਾਉਣ ਤੋਂ ਬਾਅਦ ਸਰਹੱਦੀ ਲੋਕਾਂ ਨੇ ਕੇਂਦਰ ਸਰਕਾਰ ਦਾ ਕੀਤਾ ਵਿਰੋਧ

By

Published : Oct 15, 2021, 2:17 PM IST

ਅੰਮ੍ਰਿਤਸਰ: ਪੰਜਾਬ ਵਿੱਚ ਬੀਐਸਐਫ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ 50 ਕਿਲੋਮੀਟਰ ਕਰ ਦਿੱਤਾ ਗਿਆ ਜਿਸ ਤੇ ਸਰਹੱਦੀ ਲੋਕ ਨਾਖੁਸ਼ ਨਜ਼ਰ ਆ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਲਈ ਕੋਸ ਰਹੇ ਹਨ। ਇਸ ਸਬੰਧੀ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਿਆ ਗਿਆ ਇਹ ਫੈਂਸਲਾ ਗਲਤ ਹੈ ਅਤੇ ਇਸ ਪਿੱਛੇ ਕੇਂਦਰ ਸਰਕਾਰ ਦੀ ਸੋਚ ਵੀ ਉਹਨਾਂ ਨੂੰ ਠੀਕ ਨਹੀਂ ਲੱਗ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਬੀਐਸਐਫ ਦੀ ਹੱਦ ਵਧਾਉਣ ਦੀ ਬਜਾਏ ਸਰਹੱਦ ‘ਤੇ ਤਸਕਰੀ, ਘੁਸਪੈਠ ਆਦਿ ‘ਤੇ ਨੱਥ ਪਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਾਰੋਂ ਪਾਰ ਖੇਤੀ ਕਰਨ ਜਾ ਰਹੇ ਕਿਸਾਨਾਂ ਦੀਆਂ ਮੁਸਕਲਾਂ ਨੂੰ ਹੱਲ ਕਰਨ ਲਈ ਤਾਰ ਨੂੰ ਜ਼ੀਰੋ ਲਾਇਨ ‘ਤੇ ਲਗਾਇਆ ਜਾਏ।

ABOUT THE AUTHOR

...view details