ਪੰਜਾਬ

punjab

ਸਿੱਧੂ ਨੇ ਸਟੇਜ ਤੋਂ ਰਾਜਾ ਵੜਿੰਗ ਦੇ ਬੰਨ੍ਹੇ ਤਾਰੀਫਾਂ ਦੇ ਪੁਲ

By

Published : Dec 14, 2021, 8:33 AM IST

ਬਠਿੰਡਾ: 2022 ਵਿਧਾਨਸਭਾ ਚੋਣਾਂ (2022 Assembly Election) ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਭਾਸ਼ਣ ਦੌਰਾਨ ਰਾਜਾ ਵੜਿੰਗ ਦੀ ਜੰਮਕੇ ਤਾਰੀਫ (Navjot Sidhu praised Raja Waring) ਕੀਤੀ ਗਈ ਹੈ। ਉਨ੍ਹਾਂ ਸਟੇਜ ਤੋਂ ਰਾਜਾ ਵੜਿੰਗ ਦੀ ਤਾਰੀਫ ਕਰਦਿਆਂ ਕਿਹਾ ਕਿ ਤੁਸੀਂ ਨਵਜੋਤ ਸਿੱਧੂ ਨੂੰ ਸੁਣਨ ਆਏ ਹੋ ਅਤੇ ਮੈਂ ਰਾਜਾ ਵੜਿੰਗ ਨੂੰ ਸੁਣਨ ਆਇਆ ਹਾਂ। ਇਸਦੇ ਨਾਲ ਹੀ ਸਿੱਧੂ ਵੱਲੋਂ ਸਟੇਜ ਤੋਂ ਪਾਰਟੀ ਵਰਕਰਾਂ ਤੇ ਆਮ ਲੋਕਾਂ ਤੋਂ ਰਾਜਾ ਵੜਿੰਗ ਲਈ ਤਾੜੀਆਂ ਵੀ ਮਰਵਾਈਆਂ ਗਈਆਂ। ਸਿੱਧੂ ਨੇ ਰਾਜਾ ਵੜਿੰਗ ਨੂੰ ਗਾਡਰ ਬੰਦਾ ਦੱਸਿਆ ਹੈ। ਇਸਦੇ ਨਾਲ ਹੀ ਉਨ੍ਹਾਂ ਵੜਿੰਗ ਨੂੰ ਪੰਜਾਬ ਦਾ ਭਵਿੱਖ ਦੱਸਿਆ ਹੈ।

ABOUT THE AUTHOR

...view details