ਪੰਜਾਬ

punjab

ਅਕਾਲੀ ਦਲ ਅਤੇ ਬਜਰੰਗ ਦਲ ਦੇ ਪੁਲਿਸ ‘ਤੇ ਇਲਜ਼ਾਮ

By

Published : Oct 5, 2021, 6:05 PM IST

ਹੁਸ਼ਿਆਰਪੁਰ: ਹਲਕਾ ਚੱਬੇਵਾਲ 'ਚ ਅਕਾਲੀ ਦਲ ਅਤੇ ਬਜਰੰਗ ਦਲ (Akali Dal and Bajrang Dal) ਵੱਲੋਂ ਥਾਣਾ ਦਾ ਘਿਰਾਓ ਕਰਕੇ ਪੁਲਿਸ (poloice) ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਹਲਕਾ ‘ਚ ਚੋਰੀਆਂ ਅਤੇ ਹੋਰ ਖੌਫਨਾਕ ਘਟਨਾਵਾਂ ਵਾਪਰ ਰਹੀਆਂ ਹਨ, ਪਰ ਪੁਲਿਸ (poloice) ਵੱਲੋਂ ਉਕਤ ਘਟਨਾਵਾਂ ਨੂੰ ਲੈ ਕੇ ਕੋਈ ਵੀ ਗੰਭੀਰਤਾਂ ਨਹੀਂ ਦਿਖਾਈ ਜਾ ਰਹੀ ਹੈ ਅਤੇ ਨਾ ਹੀ ਪੁਲਿਸ (poloice) ਵੱਲੋਂ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਰਕੇ ਚੋਰਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ (poloice) ਦੀ ਸ਼ਹਿ ‘ਤੇ ਹਲਕੇ ਵਿੱਚ ਨਸ਼ੇ (Drug) ਦੀ ਤਸਕਰੀ ਦੇ ਵੀ ਇਲਜ਼ਾਮ ਲੱਗੇ ਹਨ।

ABOUT THE AUTHOR

...view details