ਪੰਜਾਬ

punjab

ਹੈਰੋਇਨ ਤੇ ਸਮੈਕ ਸਮੇਤ 3 ਤਸਕਰ ਗ੍ਰਿਫਤਾਰ

By

Published : Mar 7, 2022, 7:49 PM IST

Updated : Feb 3, 2023, 8:18 PM IST

ਪਟਿਆਲਾ: ਨਸ਼ਿਆਂ ਖਿਲਾਫ਼ ਪਟਿਆਲਾ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਨਸ਼ਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 3 ਮੈਂਬਰਾਂ ਨੂੰ ਭਾਰੀ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਢਾਈ ਕਿੱਲੋ ਸਮੈਕ ਅਤੇ 325 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੀਆਈਏ ਸਟਾਫ ਦੀ ਟੀਮ ਨੂੰ ਮੁਲਜ਼ਮਾਂ ਬਾਰੇ ਪਿਛਲੇ ਸਮੇਂ ਤੋਂ ਜਾਣਕਾਰੀ ਆ ਰਹੀ ਸੀ ਕਿ ਉਹ ਨਸ਼ਾ ਤਸਕਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਮੁਲਜ਼ਮਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਬਾਕੀ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਰੇਡ ਮਾਰਨੀ ਸ਼ੁਰੂ ਕਰ ਦਿੱਤੀ ਹੈ।
Last Updated :Feb 3, 2023, 8:18 PM IST

ABOUT THE AUTHOR

...view details